30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐੱਸ.ਡੀ. ਸਕੂਲ ਜੌੜਕੀਆਂ 'ਚ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-12-2025
ਜੌੜਕੀਆਂ, 23 ਦਸੰਬਰ (ਲੱਕਵਿੰਦਰ ਸ਼ਰਮਾ)- ਸਥਾਨਕ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਅਤੇ ਸਫਾਇਰ ਐੱਫ.ਐੱਸ.ਡੀ.ਕਾਨਵੈਂਟ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ | ਬਾਣੀ ਦੇ ਜਾਪ ਦੌਰਾਨ ਛੇਵੀਂ ਕਲਾਸ ਦੇ ਬੱਚੇ ਸਮਰੱਥਵੀਰ ਸਿੰਘ, ਜਥੇਦਾਰ ਗੁਰਜੰਟ ਸਿੰਘ ਮੀਆਂ ਅਤੇ ਹਰਵਿੰਦਰ ਸਿੰਘ ਨੇ ਸੇਵਾ ਨਿਭਾਈ | ਇਕਬਾਲ ਸਿੰਘ ਬਰਾੜ ਨੇ ਬੱਚਿਆਂ ਨੂੰ ਸ਼ਹੀਦੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਉਪਰੰਤ ਬੱਚਿਆਂ ਵਲੋਂ ਸੰਗਤਾਂ ਲਈ ਗਰਮ ਦੁੱਧ ਦੇ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਜਥੇਦਾਰ ਗੁਰਜੰਟ ਸਿੰਘ ਮੀਆਂ, ਪਿ੍ੰਸੀਪਲ ਸਰਦਾਰ ਫੌਜਾ ਸਿੰਘ ਧਾਲੀਵਾਲ, ਕੋਆਰਡੀਨੇਟਰ ਪ੍ਰਭਜੋਤ ਕੌਰ, ਰਮਨਦੀਪ ਕੌਰ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਡਾਕਟਰਾਂ ਵਲੋਂ ਪੌਲੀ ਕਲੀਨਿਕ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ <br/> ਅਗਲੀ ਖ਼ਬਰ ਜ਼ਿਲ੍ਹਾ ਸੈਸ਼ਨ ਜੱਜ ਮਾਨਸਾ ਦੀ ਅਦਾਲਤ ਵਲੋਂ ਨਵਨੀਤ ਚਤੁਰਵੇਦੀ ਦੀ ਜ਼ਮਾਨਤ ਰੱਦ <br/>
Ad Position 24