ਮਾਨਸਾ, 23 ਦਸੰਬਰ (ਸ.ਰਿ.)- ਸਥਾਨਕ ਐੱਸ.ਡੀ.ਕੇ.ਐਲ. ਡੀ.ਏ.ਵੀ ਸਕੂਲ ਮਾਨਸਾ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਅਧੀਨ ਪੁਨਰ-ਉਪਯੋਗ ਅਤੇ ਈਕੋ-ਹਰਬਲ ਜੈਵਿਕ ਸਾਬਣ ਨਿਰਮਾਣ ਵਰਕਸ਼ਾਪ ਲਗਾਈ ਗਈ | ਸੱਤਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੀ.ਪੀ.ਟੀ. ਦੇ ਮਾਧਿਅਮ ਨਾਲ ਸਾਬਣ ਬਣਾਉਣ ਦੀ ਪ੍ਰਕਿਰਿਆ ਸਮਝਾਈ ਗਈ ਅਤੇ ਬੱਚਿਆਂ ਨੂੰ ਕੁਦਰਤੀ ਅਤੇ ਘਰੇਲੂ ਬੇਕਾਰ ਵਸਤੂਆਂ ਤੋਂ ਜੈਵਿਕ ਸਾਬਣ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ | ਪਿ੍ੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਪੁਨਰ-ਉਪਯੋਗ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ 'ਚ ਨਵੀਨਤਾ, ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਦੀਆਂ ਹਨ | ਈਕੋ-ਕਲੱਬ ਦੀ ਮੈਂਬਰ ਮੋਨਿਕਾ ਮਿੱਤਲ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਨਾਲ ਜੁੜੀਆਂ ਗਤੀਵਿਧੀਆਂ 'ਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ |