ਬਰੇਟਾ, 23 ਦਸੰਬਰ (ਪਾਲ ਸਿੰਘ ਮੰਡੇਰ)- ਬਲਾਕ ਸੰਮਤੀ ਜ਼ੋਨ ਫੁੱਲੂਵਾਲਾ ਡੋਡ ਤੋਂ ਪਰਮਜੀਤ ਕੌਰ ਗੋਬਿੰਦਪੁਰਾ ਪਤਨੀ ਜਗਜੀਤ ਸਿੰਘ ਨੇ ਆਪਣੀ ਸੀਟ ਜਿੱਤ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਝੋਲੀ ਪਾਈ ਹੈ | ਜਥੇਦਾਰ ਜਗਜੀਤ ਸਿੰਘ ਗੋਬਿੰਦਪੁਰਾ ਨੇ ਦੱਸਿਆ ਕਿ 6 ਪਿੰਡਾਂ ਦੇ ਇਸ ਜ਼ੋਨ 'ਚ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਦਾ ਮੁਕਾਬਲਾ ਆਪ ਉਮੀਦਵਾਰ ਨਾਲ ਸੀ ਜਿਸ ਨੇ ਵੱਡੇ ਫ਼ਰਕ ਨਾਲ ਇਹ ਮੈਂਬਰੀ ਦੀ ਸੀਟ ਜਿੱਤੀ | ਇਸ ਜਿੱਤ ਲਈ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਅਤੇ ਜਿੱਤ ਦੀ ਵਧਾਈ ਦਿੱਤੀ | ਇਸ ਮੌਕੇ ਸਰਕਲ ਜਥੇਦਾਰ ਜਗਜੀਤ ਸਿੰਘ ਗੋਬਿੰਦਪੁਰਾ, ਰਣਜੀਤ ਸਿੰਘ ਗੋਬਿੰਦਪੁਰਾ, ਗੁਰਜੰਟ ਸਿੰਘ, ਨਵਤੇਜ ਸਿੰਘ, ਸੁਮਨਪ੍ਰੀਤ ਕੌਰ, ਮੇਜਰ ਸਿੰਘ, ਲੀਲਾ ਸਿੰਘ ਆਦਿ ਹਾਜ਼ਰ ਸਨ |