03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਖ਼ੂਨਦਾਨ ਤੇ ਮੈਡੀਕਲ ਜਾਂਚ ਕੈਂਪ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਬੁਢਲਾਡਾ, 25 ਦਸੰਬਰ (ਰਾਹੀ)-ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ ਖ਼ੂਨਦਾਨ ਅਤੇ ਮੈਡੀਕਲ ਜਾਂਚ ਕੈਪ ਤੋਂ ਇਲਾਵਾ ਬਜ਼ੁਰਗਾਂ ਦੀ ਸਹੂਲਤ ਲਈ ਸਹਾਇਕ ਉਪਕਰਨ ਕੈਂਪ ਲਗਾਇਆ ਜਾ ਰਿਹਾ ਹੈ | ਗੁਰੂ ਨਾਨਕ ਕਾਲਜ ਨਜ਼ਦੀਕ ਲੰਗਰ ਸਥਾਨ 'ਤੇ ਲਗਾਏ ਜਾ ਰਹੇ ਕੈਂਪ ਸਬੰਧੀ ਸੰਸਥਾ ਦੇ ਮੁਖੀ ਮਾ. ਕੁਲਵੰਤ ਸਿੰਘ ਅਤੇ ਸੀਨੀਅਰ ਆਗੂ ਸੁਖਦਰਸ਼ਨ ਸਿੰਘ ਕੁਲਾਣਾ ਨੇ ਦੱਸਿਆ ਕਿ ਸਹਾਇਕ ਉਪਕਰਨ ਕੈਂਪ 'ਚ 60 ਸਾਲ ਤੋ ਵੱਧ ਉਮਰ ਦੇ ਘੱਟ ਆਮਦਨ ਵਾਲੇ ਬਜ਼ੁਰਗਾਂ ਨੂੰ ਵੀਲ ਚੇਅਰ, ਕੰਨਾਂ ਵਾਲੀ ਮਸ਼ੀਨ, ਕਮੋਡ ਕੁਰਸੀ, ਗਰਦਨ ਕਾਲਰ, ਕਮਰ ਬੈਲਟ, ਗੋਡਿਆਂ ਦੇ ਕੈਪ, ਵਾਕਰ, ਚਾਰ ਤਰ੍ਹਾਂ ਦੀਆਂ ਛੜੀਆਂ ਆਦਿ ਮੁਫ਼ਤ ਦੇਣ ਲਈ ਫਾਰਮ ਭਰੇ ਜਾਣਗੇ ਅਤੇ ਕੈਂਪ ਦੇ ਖ਼ੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਏ.ਟੀ.ਐਮ. 'ਚੋਂ ਪੈਸੇ ਕਢਵਾ ਕੇ ਬਾਹਰ ਆ ਰਹੇ ਬਜ਼ੁਰਗ ਤੋਂ 10 ਹਜ਼ਾਰ ਦੀ ਕੀਤੀ ਖੋਹ <br/> ਅਗਲੀ ਖ਼ਬਰ ਬੁਰਜਰਾਠੀ ਦੇ ਜੰਮਪਲ ਜਸਪਾਲ ਸਿੰਘ ਦੇ ਪੇਡਾ ਦੇ ਡਾਇਰੈਕਟਰ ਬਣਨ 'ਤੇ ਪਿੰਡ ਵਾਸੀ ਬਾਗੋ-ਬਾਗ <br/>
Ad Position 24