03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਜੈ ਮਾਂ ਮੰਦਰ ਵਿਖੇ 7ਵਾਂ ਸ੍ਰੀ ਤੁਲਸੀ ਪੂਜਨ ਦਿਵਸ ਧੂਮਧਾਮ ਨਾਲ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਮਾਨਸਾ, 25 ਦਸੰਬਰ (ਰਵੀ)- ਸ੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਵਲੋਂ ਸਥਾਨਕ ਜੈ ਮਾਂ ਮੰਦਰ ਵਿਖੇ 7ਵਾਂ ਸ੍ਰੀ ਤੁਲਸੀ ਪੂਜਨ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਪੂਜਨ ਦੀ ਰਸਮ ਅਜੇ ਕੁਮਾਰ ਬਾਂਸਲ ਅਤੇ ਪੰਡਿਤ ਨਵਰਾਜ ਸ਼ਾਸਤਰੀ ਵਲੋਂ ਵਿਧੀ ਪੂਰਵਕ ਕਰਵਾਈ ਗਈ | ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਤੇ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਮਹਾਰਾਣੀ ਤੁਲਸੀ ਇਸ ਭੂਮੀ ਤੇ ਭਗਵਾਨ ਦਾ ਸ਼ਾਕਸ਼ਾਤ ਸਰੂਪ ਹੈ | ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆ, ਮੀਤ ਪ੍ਰਧਾਨ ਵਿੱਕੀ ਤੇ ਯੋਗੇਸ਼ ਬਾਂਸਲ ਨੇ ਦੱਸਿਆ ਕਿ ਸੰਮਤੀ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ-ਵੱਖ ਥਾਵਾਂ 'ਤੇ ਫਲਦਾਰ, ਛਾਂਦਾਰ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਉਪਯੋਗੀ ਬੂਟੇ ਲਗਾਏ ਜਾਂਦੇ ਹਨ | ਮਹਿਲਾ ਮੰਡਲਾਂ ਅਤੇ ਭਜਨ ਮੰਡਲੀਆਂ ਵਲੋਂ ਤੁਲਸੀ ਮਹਾਰਾਣੀ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਅਸ਼ੋਕ ਸਪੋਲੀਆ, ਮਨੋਜ ਗੋਇਲ, ਕੰਵਲਜੀਤ ਸ਼ਰਮਾ, ਸਮੀਰ ਛਾਬੜਾ, ਰਾਜੇਸ਼ ਪੰਧੇਰ, ਰਕੇਸ਼ ਕੁਮਾਰ ਗੁਪਤਾ, ਰੁਲਦੂ ਰਾਮ ਨੰਦਗੜ੍ਹ, ਯੁਕੇਸ਼ ਗੋਇਲ ਸੋਨੂੰ, ਅੰਮਿ੍ਤ ਮਿੱਤਲ, ਡਾ. ਜਨਕ ਰਾਜ ਸਿੰਗਲਾ, ਰੁਲਦੂ ਰਾਮ ਰੋੜੀ, ਸੰਤ ਲਾਲ ਨਾਗਪਾਲ, ਸੰਜੀਵ ਪਿੰਕਾ, ਵਿਸ਼ਾਲ ਗੋਲਡੀ, ਬਲਵੀਰ ਅਗਰੋਈਆ, ਦਰਸ਼ਨ ਦਰਸ਼ੀ, ਬਿੰਦਰਪਾਲ, ਵਿਨੋਦ ਬਾਂਸਲ, ਰਾਜ ਕੁਮਾਰ ਮਿੱਤਲ, ਐਡਵੋਕੇਟ ਸੁਰਿੰਦਰ ਜਿੰਦਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਦਬੀ ਸਾਂਝ ਲਈ ਹਰ ਧਰਮ ਦਾ ਸਤਿਕਾਰ ਜ਼ਰੂਰੀ- ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ <br/> ਅਗਲੀ ਖ਼ਬਰ ਏ.ਟੀ.ਐਮ. 'ਚੋਂ ਪੈਸੇ ਕਢਵਾ ਕੇ ਬਾਹਰ ਆ ਰਹੇ ਬਜ਼ੁਰਗ ਤੋਂ 10 ਹਜ਼ਾਰ ਦੀ ਕੀਤੀ ਖੋਹ <br/>
Ad Position 24