03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਦਬੀ ਸਾਂਝ ਲਈ ਹਰ ਧਰਮ ਦਾ ਸਤਿਕਾਰ ਜ਼ਰੂਰੀ- ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਭੀਖੀ, 25 ਦਸੰਬਰ (ਬਲਕਾਰ ਸਿੰਘ ਸਹੋਤਾ)- ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਨਵੀ ਨੇ ਨੇੜਲੇ ਪਿੰਡ ਅਤਲਾ ਕਲਾਂ ਵਿਖੇ ਮਦਰਸਾ ਫੈਜ-ਏ-ਕੁਰਬਾਨ ਦਾ ਨੀਂਹ ਪੱਥਰ ਰੱਖਦੇ ਹੋਏ ਕਿਹਾ ਕਿ ਅਦਬੀ ਸਾਂਝ ਲਈ ਹਰ ਧਰਮ ਦਾ ਸਤਿਕਾਰ ਕਰਨਾ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਮਨੁੱਖਤਾ ਅਤੇ ਸਮਾਜ 'ਚ ਭੇਦ ਭਾਵ ਦੀ ਤਰਜਮਾਨੀ ਨਹੀਂ ਕਰਦਾ ਬਲਕਿ ਹਰ ਮਜ਼੍ਹਬ ਅਤੇ ਜਾਤ ਨੂੰ ਮਿਲ-ਜੁਲ ਕੇ ਰੱਬ ਦੀ ਇਬਾਦਤ ਕਰਨ ਦਾ ਸੰਦੇਸ਼ ਦਿੰਦਾ ਹੈ | ਉਨ੍ਹਾਂ ਪੰਜਾਬੀ ਬੋਲੀ ਦੀ ਵਕਾਲਤ ਕਰਦਿਆਂ ਕਿਹਾ ਕਿ ਹਰ ਬਾਸ਼ਿੰਦੇ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਵਿਸਾਰਨਾ ਨਹੀਂ ਚਾਹੀਦਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਇਕੱਲੇ ਪੰਜਾਬ ਜਾਂ ਉੱਤਰੀ ਭਾਰਤ ਦੀ ਬੋਲੀ ਨਹੀਂ ਬਲਕਿ ਇਹ ਭਾਸ਼ਾ ਕੌਮਾਂਤਰੀ ਪੱਧਰ 'ਤੇ ਮਾਣ ਸਨਮਾਨ ਨਾਲ ਬੋਲੀ ਜਾ ਰਹੀ ਹੈ | ਪੰਜਾਬੀ ਬੋਲੀ ਕਾਰਨ ਬਹੁਮੁਲਕੀ ਲੋਕ ਵੀ ਇੱਕਜੁੱਟ ਅਤੇ ਇੱਕ ਦੂਸਰੇ ਦਾ ਸਤਿਕਾਰ ਕਰ ਰਹੇ ਹਨ | ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਤਿਕਾਰਦਿਆਂ ਕਿਹਾ ਕਿ ਇਨ੍ਹਾਂ ਦਿਨਾਂ 'ਚ ਸਿੱਖ ਕੌਮ ਨੇ ਬੜੇ ਘਾਤਕ ਸਮੇਂ ਦਾ ਸਾਹਮਣਾ ਕੀਤਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣਾ ਅਤਿ ਲਾਜ਼ਮੀ ਹੈ | ਇਸ ਮੌਕੇ ਸ਼ਾਹੀ ਇਮਾਮ ਵਲੋਂ ਕੁਰਾਨ ਸ਼ਰੀਫ਼ ਨੂੰ ਮੁਕੰਮਲ ਜ਼ੁਬਾਨੀ ਯਾਦ ਕਰਨ ਅਤੇ ਹਾਫ਼ਿਜ਼ ਦਾ ਰੁਤਬਾ ਹਾਸਿਲ ਕਰਨ ਵਾਲੇ ਨੌਜਵਾਨਾਂ ਦੀ ਵਿਸ਼ੇਸ਼ ਦਸਤਾਰਬੰਦੀ ਕੀਤੀ ਗਈ | ਇਸ ਮੌਕੇ ਮਜਲਸ ਅਹਿਰਾਰ ਇਸਲਾਮ ਹਿੰਦ ਦੇ ਡਾ. ਦਿਲਸ਼ਾਦ ਸ਼ਾਹ ਬਰਨਾਲਾ, ਮੌਲਾਨਾ ਮੁਹੰਮਦ ਸੁਲਤਾਨ, ਡਾ. ਸੁਲਤਾਨ ਸ਼ਾਹ, ਮੁਹੰਮਦ ਮਕਸੂਦ, ਬਹਾਦਰ ਖਾਂ, ਮੁਹੰਮਦ ਸਿਕੰਦਰ ਖਾਂ, ਰਾਸ਼ਿਦ ਪੀਰਕੋਟ, ਖੁਬੈਬ ਧਨੌਲਾ, ਅਬਦੁਲ ਖਾਲਿਕ, ਮੁਹੰਮਦ ਉਜੈਫਾ, ਮੁਹੰਮਦ ਉਵੈਸ਼, ਅਬਦੁਲ ਸਮਦ ਅਤੇ ਮੁਹੰਮਦ ਰਾਹਿਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ <br/> ਅਗਲੀ ਖ਼ਬਰ ਜੈ ਮਾਂ ਮੰਦਰ ਵਿਖੇ 7ਵਾਂ ਸ੍ਰੀ ਤੁਲਸੀ ਪੂਜਨ ਦਿਵਸ ਧੂਮਧਾਮ ਨਾਲ ਮਨਾਇਆ <br/>
Ad Position 24