29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਪੰਜਾਬ ਸਰਕਾਰ 'ਤੇ ਮੰਗਾਂ ਨਾ ਮੰਨਣ ਦਾ ਦੋਸ਼

Ad Position 21
No active advertisement
ਅਜੀਤ ਡੈਸਕ 30-12-2025

ਮਾਨਸਾ, 29 ਦਸੰਬਰ (ਸ.ਰਿ.)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਕਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਭਖਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦਿਆਂ 'ਤੇ ਖਰੀ ਨਹੀਂ ਉੱਤਰੀ | ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੇ ਨਾਲ ਹੀ ਮਾਣ ਭੱਤੇ 'ਚ ਵਾਧਾ ਕੀਤਾ ਜਾਵੇ | ਇਸੇ ਤਰ੍ਹਾਂ ਨੰਬਰਦਾਰਾਂ ਦਾ ਸਿਹਤ ਬੀਮਾ ਕੀਤਾ ਜਾਵੇ ਅਤੇ ਬੱਸ ਸਫ਼ਰ ਵੀ ਮੁਫ਼ਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕਿਸੇ ਵੀ ਤਹਿਸੀਲ 'ਚ ਰਜਿਸਟਰੀ ਕਰਵਾਉਣ ਸਮੇਂ ਸਬੰਧਿਤ ਪਿੰਡ ਦਾ ਨੰਬਰਦਾਰ ਨਹੀਂ ਤਸਦੀਕ ਕਰਦਾ ਤਾਂ ਐਮ.ਸੀ ਜਾਂ ਸਰਪੰਚ ਤੋਂ ਇਲਾਵਾ ਆਰਜ਼ੀ ਨਵੀਸ ਕੋਲ ਹਾਜ਼ਰ ਕੋਈ ਵੀ ਵਿਅਕਤੀ ਤੋਂ ਕਰਵਾ ਲਿਆ ਜਾਂਦਾ ਹੈ | ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪਿੰਡ ਦੀ ਰਜਿਸਟਰੀ ਉੱਤੇ ਤਸਦੀਕ ਨੰਬਰਦਾਰ ਦੀ ਹੀ ਮੰਨੀ ਜਾਵੇ | ਏ.ਡੀ.ਸੀ ਰਾਹੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ | ਇਸ ਮੌਕੇ ਨੰਬਰਦਾਰ ਮਲਕੀਤ ਸਿੰਘ ਮਿੱਠੂ ਫਫੜੇ, ਰਘਵੀਰ ਸਿੰਘ ਉੱਭਾ, ਹਰਬੰਸ ਸਿੰਘ ਭੁਪਾਲ, ਬਲਦੇਵ ਸਿੰਘ ਭੁਪਾਲ, ਗੁਰਬਰਨ ਸਿੰਘ ਕੁਲਾਣਾ, ਧਰਮਿੰਦਰ ਸਿੰਘ ਬਰਨਾਲਾ, ਸੁਖਦੇਵ ਸਿੰਘ ਦਰਿਆਪੁਰ, ਅਮਰੀਕ ਸਿੰਘ ਖੁਡਾਲ, ਮਿੱਠੂ ਸਿੰਘ ਬਹਾਦਰਪੁਰ, ਅੰਮਿ੍ਤਪਾਲ ਕਿਸ਼ਨਗੜ੍ਹ, ਗਮਦੂਰ ਸਿੰਘ, ਬਲਵਿੰਦਰ ਸਿੰਘ ਮਲਕੋ, ਕੁਲਵੰਤ ਸਿੰਘ ਰਮਦਿੱਤੇ ਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਵਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਅਗਲੀ ਖ਼ਬਰ ਨਵੀਂ ਵਾਰਡਬੰਦੀ ਨੂੰ ਲੈ ਕੇ ਲੋਕਾਂ 'ਚ ਰੋਸ ਵਧਿਆ, ਦਿੱਤਾ ਮੰਗ ਪੱਤਰ
Ad Position 24