ਬਠਿੰਡਾ, 29 ਦਸੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 'ਤੇ ਰਾਤ ਸਮੇਂ ਇਕ ਵਿਅਕਤੀ ਪੰਜਾਬ ਮੇਲ ਰੇਲ ਗੱਡੀ 'ਚ ਚੜ੍ਹਦੇ ਸਮੇਂ ਅਚਾਨਕ ਤਿਲਕ ਕੇ ਡਿੱਗ ਪਿਆ ਅਤੇ ਗੰਭੀਰ ਜ਼ਖਮੀ ਹੋ ਗਿਆ | ਸਹਾਰਾ ਮੁੱਖ ਦਫ਼ਤਰ 'ਤੇ ਹਾਦਸੇ ਦੀ ਸੂਚਨਾ ਮਿਲਣ 'ਤੇ, ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਮੈਂਬਰ ਸੰਦੀਪ ਗੋਇਲ ਅਤੇ ਵਿੱਕੀ ਕੁਮਾਰ, ਆਪਣੀ ਐਂਬੂਲੈਂਸ ਟੀਮ ਨਾਲ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 'ਤੇ ਪਹੁੰਚੇ ਅਤੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ | ਜ਼ਖਮੀ ਵਿਅਕਤੀ ਹਰਜਿੰਦਰ ਕੁਮਾਰ ਵਾਸੀ ਮਲੋਟ ਜੋ ਕਿ ਸ਼ਿ੍ਡੀ ਜਾ ਰਿਹਾ ਸੀ |