ਬਠਿੰਡਾ, 29 ਦਸੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਗੁਰੂ ਕੀ ਸੰਗਤ ਬਠਿੰਡਾ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਸਬੰਧੀ ਮੀਟਿੰਗ ਕੀਤੀ ਗਈ | ਜਿਸ 'ਚ ਸਰਬਸੰਮਤੀ ਨਾਲ ਭਾਈ ਅਜਮੇਰ ਸਿੰਘ ਨੂੰ ਸਾਲ 2026 ਮੁੱਖ ਸੇਵਾਦਾਰ ਦੀ ਸੇਵਾ ਸੌਂਪੀ ਗਈ | ਇਸ ਮੌਕੇ ਭਾਈ ਅਜਮੇਰ ਸਿੰਘ ਨੇ ਇਸ ਸੇਵਾ ਨੂੰ ਸਿਰ ਮੱਥੇ ਕਬੂਲ ਕਰਦਿਆਂ ਸੰਗਤ ਨੂੰ ਭਰੋਸਾ ਦਿੱਤਾ ਕਿ ਉਹ ਤਨ ਮਨ ਧਨ ਨਾਲ ਹਰ ਹਫ਼ਤਾਵਾਰੀ ਸਮਾਗਮਾਂ 'ਚ ਸੇਵਾ ਕਰਨਗੇ | ਇਸ ਮੌਕੇ ਸੰਸਥਾ ਦੇ ਬਾਨੀ ਅਬਿਨਾਸ਼ ਸਿੰਘ ਸੋਢੀ ਨੇ ਦੱਸਿਆ ਕਿ ਬੀਤੇ ਦਿਨ ਗੁਰੂ ਕੀ ਸੰਗਤ ਵਲੋਂ ਏਮਜ਼ ਹਸਪਤਾਲ 'ਚ ਲੰਗਰਾਂ ਦੀ ਸੇਵਾ ਲਈ ਮਾਇਆ ਦਾਨ ਕੀਤੀ ਗਈ | ਇਸ ਮੌਕੇ ਸੀਨੀਅਰ ਮੈਂਬਰ ਭਾਈ ਜਗਪਾਲ ਸਿੰਘ, ਭਾਈ ਸੁਖਮੰਦਰ ਸਿੰਘ, ਭਾਈ ਗੁਰਦਰਸ਼ਨ ਸਿੰਘ ਅਤੇ ਅਹੁੱਦਾ ਛੱਡ ਰਹੇ ਸਾਬਕਾ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਨੂੰ ਸਨਮਾਨ-ਸਿਰੋਪਾਉ ਭੇਟ ਕੀਤੇ ਗਏ |