ਭਗਤਾ ਭਾਈਕਾ, 29 ਦਸੰਬਰ (ਸੁਖਪਾਲ ਸਿੰਘ ਸੋਨੀ)-ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ ਜ਼ੁਲਮਾਂ ਅਤੇ ਹਿੰਦੂ ਨੌਜਵਾਨ ਨੂੰ ਜਿਉਂਦਾ ਸਾੜਨ ਦੇ ਵਿਰੋਧ ਵਿੱਚ ਪੰਜਾਬੀ ਹਿੰਦੂ ਸੰਗਠਨ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ¢ ਪੰਜਾਬ ਦੇ ਮੁਖੀ ਮਹੰਤ ਸ੍ਰੀ ਰਵੀ ਕਾਂਤ ਮੁਨੀ ਦੇ ਦਿਸ਼ਾ-ਨਿਰਦੇਸ਼ਾਂ ਅੱਜ ਸਥਾਨਿਕ ਹਿੰਦੂ ਸੰਗਠਨ ਦੇ ਨੁਮਾਇੰਦਿਆਂ ਵਲੋਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ¢ ਇਸ ਸਬੰਧੀ ਸਥਾਨਕ ਹਿੰਦੂ ਧਰਮ ਦੇ ਆਗੂਆਂ ਨੇ ਦੱਸਿਆ ਕਿ ਬੰਗਲਾਦੇਸ਼ ਘਟਨਾਵਾਂ ਨੂੰ ਲੈ ਕੇ ਪੰਜਾਬ ਮੁਖੀ ਦੇ ਸੱਦੇ ਤਹਿਤ ਗਰੁੱਪ ਵਲੋਂ ਪੰਜਾਬ ਦੇ 150 ਤੋਂ ਵੱਧ ਸਟੇਸ਼ਨਾਂ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ¢ ਅੱਜ ਸਥਾਨਿਕ ਨਾਇਬ ਤਹਿਸੀਲਦਾਰ ਰਜੀਵ ਕੁਮਾਰ ਨੂੰ ਸੌਂਪੇ ਗਏ ਪੱਤਰ ਰਾਹੀ ਭਾਰਤ ਸਰਕਾਰ ਅਤੇ ਯੂਐਨਓ ਨੰੂ ਦਖ਼ਲ ਦੇਣ ਸਬੰਧੀ ਮੰਗ ਰੱਖੀ ਗਈ ਹੈ¢ ਇਸ ਸਮੇਂ ਅਗਰਵਾਲ ਸਭਾ ਹਿੰਦੂ ਸੰਗਠਨ ਦੇ ਨੁਮਾਇੰਦੇ ਬਵਲੇਸ ਕੁਮਾਰ ਬÏਬੀ, ਕ੍ਰਿਸ਼ਨ ਕੁਮਾਰ ਭੋਲਾ, ਜਗਸੀਰ ਪੱਪੂ, ਪਵਨ ਕੁਮਾਰ ਗਰਗ, ਬਿੱਟੂ ਕੋਠਾ ਗੁਰੂ, ਤਰਸੇਮ ਸ਼ਰਮਾ, ਬਿਕਰਮ ਬੰਟੀ, ਮਿਠੁਣ ਗਰਗ, ਰਾਧੇ ਸ਼ਾਮ, ਵਿਕਾਸ ਸਿੰਗਲਾ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ¢