ਸੰਗਤ ਮੰਡੀ, 29 ਦਸੰਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਬਲਾਕ ਸਿੱਖਿਆ ਦਫ਼ਤਰ ਮੂਹਰੇ ਸੜਕ ਗੰਦੇ ਪਾਣੀ ਨਾਲ ਭਰੀ ਪਈ ਹੈ, ਜਿਸ ਕਾਰਨ ਪਿੰਡ ਮਛਾਣਾ ਦਾ ਸੰਪਰਕ ਸੰਗਤ ਮੰਡੀ ਨਾਲੋਂ ਟੱੁਟ ਚੁੱਕਾ ਹੈ | ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਲੋਂ ਲੀਕ ਹੋਏ ਸੀਵਰੇਜ ਦੀ ਸਫ਼ਾਈ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਬਾਰੇ ਜਦੋਂ ਵਿਭਾਗ ਦੇ ਜੇ. ਈ. ਨਰਿੰਦਰ ਸ਼ਰਮਾ ਨਾਲ ਸੰਪਰਕ ਕਰਕੇ ਪਤਾ ਕੀਤਾ ਤਾਂ ਉਨਾਂ ਕਿਹਾ ਕਿ ਮੇਨਹੋਲ ਦਾ ਢੱਕਣ ਟੱੁਟਣ ਕਾਰਨ ਪਾਈਪ ਬੰਦ ਹੋਈ ਸੀ, ਜੋ ਢੱਕਣ ਕੱਢਵਾਕੇ ਠੀਕ ਕੀਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਪਿੰਡ ਦੀਆਂ ਡੇਅਰੀਆਂ ਦਾ ਗੋਹਾ ਵੀ ਪਾਇਪਾਂ 'ਚ ਫ਼ੱਸ ਜਾਣ ਦੀ ਸਮੱਸਿਆ ਹੈ ਅਤੇ ਫੰਡਾਂ ਦੀ ਘਾਟ ਕਾਰਨ ਨਗਰ ਕੌਂਸਲ ਸੰਗਤ ਤੋਂ ਫੰਡ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ | ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਹੁਰੇ ਪਿੰਡ ਮਛਾਣਾ ਵਿਖੇ ਹਨ ਪ੍ਰੰਤੂ ਸੰਗਤ ਮੰਡੀ ਤੋਂ ਕਰੀਬ ਚਾਰ ਕਿੱਲੋਮੀਟਰ ਦੂਰੀ 'ਤੇ ਪੈਂਦੇ ਪਿੰਡ ਮਛਾਣਾ ਵਾਸੀ ਪਿਛਲੇ ਚਾਰ ਸਾਲਾਂ ਤੋਂ ਬੇਹੱਦ ਮੰਦੜੇ ਹਾਲ 'ਚ ਹੋਈ, ਬੁਰੀ ਤਰਾਂ ਨਾਲ ਟੁੱਟ ਚੁੱਕੀ ਅਤੇ ਅਕਸਰ ਗੰਦੇ ਪਾਣੀ ਨਾਲ ਭਰੀ ਰਹਿੰਦੀ | ਇਸ ਸੜਕ ਦੀ ਹਾਲਤ ਦੇ ਸੁਧਾਰ ਦੀ ਉਡੀਕ 'ਚ ਪੰਜਾਬ ਸਰਕਾਰ ਵੱਲ ਤੱਕ ਰਹੇ ਹਨ | ਪਿੰਡ ਮਛਾਣਾ ਵਾਸੀਆਂ ਦੀ ਨਰਾਜ਼ਗੀ ਇਸ ਗੱਲ ਤੋਂ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਬੀਤੀਆਂ ਸੰਮਤੀ ਚੋਣਾਂ 'ਚ 'ਆਪ' ਦੇ ਉਮੀਦਵਾਰ ਨੂੰ ਸਿਰਫ਼ 60 ਵੋਟਾਂ ਹੀ ਪ੍ਰਾਪਤ ਹੋਈਆਂ ਸਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਉਨਾਂ ਦੇ 'ਰਿਸ਼ਤੇਦਾਰ' ਪਿੰਡ ਦਾ ਕੋਈ ਵਿਕਾਸ ਨਹੀਂ ਕਰਵਾ ਸਕੇ ਸਗੋਂ ਗੰਦੇ ਪਾਣੀ ਨਾਲ ਭਰੀ ਸੜਕ ਕਾਰਨ ਉਨਾਂ ਨੂੰ ਵੱਧ ਦੂਰੀ ਤਹਿ