28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬੱਸ ਕਿਰਾਇਆ ਘੋਲ ਦੇ ਸ਼ਹੀਦ ਲਾਭ ਸਿੰਘ ਮਾਨਸਾ ਦੀ 45ਵੀਂ ਬਰਸੀ 21 ਨੂੰ

Ad Position 21
No active advertisement
ਅਜੀਤ ਡੈਸਕ 30-12-2025
ਮਾਨਸਾ, 29 ਦਸੰਬਰ (ਸੱਭਿ.ਪ੍ਰਤੀ.)- ਸ਼ਹੀਦ ਲਾਭ ਸਿੰਘ ਮਾਨਸਾ ਯਾਦਗਾਰ ਕਮੇਟੀ ਦੀ ਮੀਟਿੰਗ ਇੱਥੇ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਵਿਖੇ ਹੋਈ | ਕਨਵੀਨਰ ਹਰਗਿਆਨ ਸਿੰਘ ਢਿੱਲੋਂ ਨੇ ਦੱਸਿਆ ਕਿ 21 ਜਨਵਰੀ ਨੂੰ ਬੱਸ ਕਿਰਾਇਆ ਘੋਲ ਦੇ ਸ਼ਹੀਦ ਲਾਭ ਸਿੰਘ ਮਾਨਸਾ ਦੀ 45ਵੀਂ ਬਰਸੀ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਮਨਾਈ ਜਾਵੇਗੀ | ਉਨ•ਾਂ ਦੱਸਿਆ ਕਿ ਬਰਸੀ ਮੌਕੇ ਸ਼ਹੀਦ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ 'ਤੇ ਚਰਚਾ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਨਵੇਂ ਲਿਆਂਦੇ ਮਗਨਰੇਗਾ ਕਾਨੂੰਨ, 4 ਕਿਰਤ ਕਾਨੂੰਨਾਂ, ਅਰਾਵਲੀ ਪਹਾੜੀਆਂ ਸਬੰਧੀ ਲਿਆਂਦੇ ਨਵੇਂ ਕਾਨੂੰਨ, ਬਿਜਲੀ ਸੋਧ ਬਿੱਲ ਤੇ ਸੀਡ ਐਕਟ 2025 ਅਤੇ ਨਵੀਂ ਸਿੱਖਿਆ ਨੀਤੀ 2020 ਬਾਰੇ ਵਿਸਥਾਰ ਸਹਿਤ ਮਹੱਤਵਪੂਰਨ ਚਰਚਾ ਕੀਤੀ ਜਾਵੇਗੀ | ਇਸ ਮੌਕੇ ਸੁਰਿੰਦਰਪਾਲ ਸ਼ਰਮਾ, ਹਰਭਜਨ ਸਿੰਘ ਘੁੰਮਣ, ਜਗਮੇਲ ਸਿੰਘ, ਜਗਰਾਜ ਸਿੰਘ ਰੱਲਾ, ਮਨਜੀਤ ਮਾਨ ਮੰਡੀ ਕਲਾਂ, ਸੁਖਦਰਸ਼ਨ ਸਿੰਘ ਨੱਤ, ਸੁਖਜੀਤ ਸਿੰਘ ਰਾਮਾਨੰਦੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਵਲੋਂ 'ਭਾਜਪਾ ਭਜਾਓ, ਆਪ ਭਜਾਓ ਤੇ ਰੁਜ਼ਗਾਰ ਬਚਾਓ' ਰੈਲੀਆਂ 1 ਤੋਂ ਅਗਲੀ ਖ਼ਬਰ ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24