ਬਰੇਟਾ, 29 ਦਸੰਬਰ (ਮੰਡੇਰ)-ਪੰਜਾਬ ਸਰਕਾਰ ਵਲੋਂ ਜੀ ਰਾਮ ਜੀ ਦੇ ਖ਼ਿਲਾਫ਼ 30 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸਿਰਫ਼ ਇੱਕ ਡਰਾਮਾ ਹੈ | ਮੁੱਖ ਮੰਤਰੀ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਪੰਜਾਬ 'ਚ 6 ਮਹੀਨੇ ਤੋਂ ਮਗਨਰੇਗਾ ਦੇ ਕੰਮਾਂ ਨੂੰ ਬੰਦ ਕਿਉਂ ਕੀਤਾ ਗਿਆ ਸੀ | ਇਹ ਪ੍ਰਗਟਾਵਾਂ ਨੇੜਲੇ ਪਿੰਡ ਦਿਆਲਪੁਰਾ ਵਿਖੇ ਇਕੱਤਰਤਾ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਕੀਤਾ | ਉਨ੍ਹਾਂ ਦੱਸਿਆ ਕਿ ਮਜ਼ਦੂਰ ਜਥੇਬੰਦੀਆਂ ਦੇ ਆਧਾਰਿਤ ਬਣੇ ਮਗਨਰੇਗਾ ਰੁਜ਼ਗਾਰ ਬਚਾਓ ਸੰਯੁਕਤ ਮਜ਼ਦੂਰ ਮੋਰਚਾ ਵਲੋਂ 1 ਜਨਵਰੀ ਤੋਂ ਪੰਜਾਬ 'ਚ 'ਭਾਜਪਾ ਭਜਾਓ, ਆਪ ਭਜਾਓ ਤੇ ਰੁਜ਼ਗਾਰ ਬਚਾਓ' ਰੈਲੀਆਂ ਕੀਤੀਆਂ ਜਾਣਗੀਆਂ ਜਦਕਿ 8 ਜਨਵਰੀ ਨੂੰ ਬਰਨਾਲਾ ਵਿਖੇ ਸਾਂਝੀ ਸੂਬਾ ਪੱਧਰੀ ਕਨਵੈੱਨਸ਼ਨ ਮੌਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਪ੍ਰਗਟ ਸਿੰਘ ਦਿਆਲਪੁਰਾ, ਸਵਰਨ ਸਿੰਘ ਤੇ ਸ਼ੰਕਰ ਸਿੰਘ ਆਦਿ ਹਾਜ਼ਰ ਸਨ |