28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਬੱਸਾਂ ਨਾਲ ਹਾਦਸੇ ਵਾਪਰਨ ਦਾ ਖ਼ਦਸ਼ਾ

Ad Position 21
No active advertisement
ਅਜੀਤ ਡੈਸਕ 30-12-2025
ਮਾਨਸਾ, 29 ਦਸੰਬਰ (ਮੋਹਿਤ ਬਾਂਸਲ)-ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਦੌੜ ਰਹੀਆਂ ਤੇਜ਼ ਰਫ਼ਤਾਰ ਬੱਸਾਂ ਆਮ ਲੋਕਾਂ ਲਈ ਵੱਡਾ ਖ਼ਤਰਾ ਬਣਦੀਆਂ ਜਾ ਰਹੀਆਂ ਹਨ | ਸਰਕਾਰੀ ਤੇ ਨਿੱਜੀ ਬੱਸਾਂ ਦੇ ਡਰਾਈਵਰਾਂ ਵਲੋਂ ਬੇਰੋਕ-ਟੋਕ ਤੇਜ਼ੀ ਨਾਲ ਬੱਸਾਂ ਚਲਾਉਣ ਦੇ ਨਾਲ-ਨਾਲ ਬੇਲੋੜੀ ਪ੍ਰੈਸ਼ਰ ਹਾਰਨ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਹਰ ਰੋਜ਼ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ | ਸਵੇਰੇ ਅਤੇ ਸ਼ਾਮ ਦੇ ਸਮੇਂ ਸੜਕਾਂ 'ਤੇ ਪੈਦਲ ਯਾਤਰੀ, ਸਕੂਲੀ ਬੱਚੇ ਅਤੇ ਦੋਪਹੀਆ ਵਾਹਨਾਂ ਦੀ ਭੀੜ ਹੁੰਦੀ ਹੈ, ਉਸ ਵੇਲੇ ਬੱਸਾਂ ਦੀ ਤੇਜ਼ ਰਫ਼ਤਾਰ ਹੋਰ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੁੰਦੀ ਹੈ | ਕਈ ਥਾਵਾਂ 'ਤੇ ਬੱਸਾਂ ਅਚਾਨਕ ਬਰੇਕ ਲਗਾਉਂਦੀਆਂ ਹਨ ਜਾਂ ਪ੍ਰੈਸ਼ਰ ਹਾਰਨ ਬਜਾਕੇ ਓਵਰਟੇਕ ਕਰਦੀਆਂ ਹਨ, ਜਿਸ ਨਾਲ ਦੋਪਹੀਆ ਵਾਹਨ ਅਤੇ ਪੈਦਲ ਯਾਤਰੀਆਂ ਦੇ ਹਾਦਸਿਆਂ ਦਾ ਸ਼ਿਕਾਰ ਹੋਣ ਦਾ ਖ਼ਦਸ਼ਾ ਰਹਿੰਦਾ ਹੈ | ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਬੱਸ ਡਰਾਈਵਰਾਂ ਦੀ ਲਾਪਰਵਾਹੀ ਕਾਰਨ ਜਾਨੀ ਨੁਕਸਾਨ ਵੀ ਹੋਇਆ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਟਰੈਫ਼ਿਕ ਪੁਲਿਸ ਵਲੋਂ ਸਖ਼ਤ ਨਿਗਰਾਨੀ ਦੀ ਕਮੀ ਕਾਰਨ ਬੱਸ ਡਰਾਈਵਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ | ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ 'ਚ ਬੱਸਾਂ ਲਈ ਗਤੀ ਸੀਮਾ ਲਾਗੂ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ, ਭਾਜਪਾ ਤੇ ਆਪ ਕੌਂਸਲਰਾਂ ਨੇ ਸ਼ਹਿਰ ਦੀ ਨਵੀਂ ਵਾਰਡਬੰਦੀ ਨੂੰ ਕੀਤਾ ਸਰਬਸੰਮਤੀ ਨਾਲ ਰੱਦ ਪਹਿਲਾਂ ਸਰਕਾਰ ਨੇ... ਅਗਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਵਲੋਂ 'ਭਾਜਪਾ ਭਜਾਓ, ਆਪ ਭਜਾਓ ਤੇ ਰੁਜ਼ਗਾਰ ਬਚਾਓ' ਰੈਲੀਆਂ 1 ਤੋਂ
Ad Position 24