ਬਰੇਟਾ, 30 ਦਸੰਬਰ (ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ)-ਨੇੜਲੇ ਪਿੰਡ ਬਖਸ਼ੀਵਾਲਾ ਕੋਲ ਨਹਿਰ ਦੇ ਨਾਲ ਬਣੀ ਸੜਕ 'ਤੇ ਪਿਕਅਪ ਗੱਡੀ ਅਤੇ ਆਲਟੋ ਕਾਰ 'ਚ ਟੱਕਰ ਹੋਣ ਕਾਰਨ ਸਵਾਰੀਆਂ ਨਾਲ ਭਰੀ ਪਿਕਅੱਪ ਨਹਿਰ 'ਚ ਡਿੱਗ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਜਾਣਕਾਰੀ ਅਨੁਸਾਰ ਨਹਿਰ ਦੇ ਨਾਲ ਬਣੀ ਸੜਕ 'ਤੇ ਪਿਕਅਪ ਗੱਡੀ, ਜਿਸ 'ਚ 14 ਸਵਾਰੀਆਂ ਸਵਾਰ ਸਨ, ਜੋ ਲਹਿਰਾ ਗਾਗਾ ਭੋਗ 'ਤੇ ਜਾ ਰਹੀ ਸੀ | ਸੰਘਣੀ ਧੁੰਦ ਹੋਣ ਕਾਰਨ ਸਾਹਮਣੇ ਤੋਂ ਆ ਰਹੀ ਆਲਟੋ ਕਾਰ ਨਾਲ ਟਕਰਾ ਕੇ ਨਹਿਰ 'ਚ ਡਿੱਗ ਗਈ | ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਸਵਾਰੀਆਂ ਬਖਸ਼ੀਵਾਲਾ ਨਾਲ ਸਬੰਧਿਤ ਸਨ ਅਤੇ ਤੁਰੰਤ ਪਿੰਡ ਵਾਸੀਆਂ ਵਲੋਂ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ | ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਨਹਿਰ 'ਤੇ ਬਖਸ਼ੀਵਾਲਾ ਤੋਂ ਲਹਿਰਾ ਗਾਗਾ ਤੱਕ ਰੇਲਿੰਗ ਲਗਾਈ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾ ਰਹਿ ਸਕੇ |
ਪਿੱਕਅਪ ਗੱਡੀ ਤੇ ਆਲਟੋ ਕਾਰ 'ਚ ਟੱਕਰ, ਪਿਕਅੱਪ ਨਹਿਰ 'ਚ ਡਿੱਗੀ <br/>
ਅਜੀਤ ਡੈਸਕ
31-12-2025