04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਗਰ ਕੌਂਸਲ ਵਲੋਂ ਜ਼ਮੀਨ ਦੇ ਕਬਜ਼ੇ ਸੰਬੰਧੀ ਦਿੱਤੇ ਗਏ ਨੋਟਿਸ ਦੇ ਵਿਰੋਧ 'ਚ ਇਕੱਠੇ ਹੋਏ ਕਿਸਾਨ ਆਗੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਬੁਢਲਾਡਾ, 30 ਦਸੰਬਰ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਸਥਾਨਕ ਸ਼ਹਿਰ ਦੇ ਪਿੰਡ ਦਰੀਆਪੁਰ ਰੋਡ ਤੇ ਇੱਕ ਜੁਮਲਾ ਮਾਲਕ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਨਗਰ ਕੌਂਸਲ ਵਲੋਂ ਦਿੱਤੇ ਗਏ ਨੋਟਿਸ ਦੇ ਵਿਰੋਧ 'ਚ ਇਕੱਠੇ ਹੋਏ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਸਰਕਾਰੀ ਅਦਾਰੇ ਜਾਂ ਬੈਂਕ ਵਲੋਂ ਕਿਸਾਨਾਂ ਦੀ ਜ਼ਮੀਨ ਖੋਹਣ ਦੇ ਯਤਨ ਸਫਲ ਨਹੀਂ ਹੋਣ ਦੇਣਗੇ | ਜਥੇਬੰਦੀ ਦੇ ਜ਼ਿਲ•ਾ ਸਕੱਤਰ ਲਛਮਣ ਸਿੰਘ ਚੱਕ ਅਲੀਸ਼ੇਰ, ਬਲਾਕ ਪ੍ਰਧਾਨ ਜੁਗਰਾਜ ਸਿੰਘ ਅਹਿਮਦਪੁਰ, ਇਕਾਈ ਪ੍ਰਧਾਨ ਹਰਦੇਵ ਸਿੰਘ ਬੁਢਲਾਡਾ ਅਤੇ ਅਵਤਾਰ ਸਿੰਘ ਕੁੱਲਰੀਆਂ ਨੇ ਕਿਹਾ ਕਿ ਬੁਢਲਾਡਾ ਸ਼ਹਿਰ ਦੇ ਇਕ ਕਿਸਾਨ ਹਰਮਨਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਕੋਲ ਪਿਛਲੇ 60-65 ਸਾਲਾਂ ਤੋਂ 25 ਕਨਾਲ਼ਾਂ 19 ਮਰਲੇ ਜੁਮਲਾ ਮਾਲਕਨ ਜ਼ਮੀਨ ਹੈ, ਜਿਸ ਦਾ ਨਗਰ ਕੌਂਸਲ ਨਾਲ ਐਫ.ਸੀ.ਆਰ. ਚੰਡੀਗੜ•ਵਿਖੇ ਕੇਸ ਵੀ ਚੱਲਦਾ ਹੈ ਅਤੇ ਇਸ ਜਗ•ਾ ਲਈ ਉਨ•ਾਂ ਦੇ ਹੱਕ 'ਚ ਸਟੇਅ ਵੀ ਮਿਲੀ ਹੋਈ ਹੈ ਅਤੇ ਜਿਸ ਦੀ ਅਗਲੀ ਪੇਸ਼ੀ 18 ਮਾਰਚ ਤੈਅ ਹੈ ਪ੍ਰੰਤੂ ਨਗਰ ਕੌਂਸਲ ਵਲੋਂ ਇਸ ਜ਼ਮੀਨ ਨੂੰ ਖਾਲੀ ਕਰਨ ਅਤੇ ਕਬਜ਼ਾ ਕਰਨ ਸਬੰਧੀ ਉਨ•ਾਂ ਨੂੰ 30 ਦਸੰਬਰ ਦਾ ਨੋਟਿਸ ਦਿੱਤਾ ਗਿਆ ਸੀ | ਕਿਸਾਨ ਆਗੂਆਂ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ 3 ਮਹੀਨੇ ਪਹਿਲਾਂ ਸਟੇਟ ਆਫ਼ ਹਰਿਆਣਾ ਵਰਸਜ਼ ਜੈ ਸਿੰਘ ਅਤੇ ਹੋਰਨਾਂ ਦੇ ਕੇਸ 'ਚ ਆਏ ਫ਼ੈਸਲੇ ਤਹਿਤ ਜੁਮਲਾ ਮਾਲਕਨ ਜ਼ਮੀਨ 'ਤੇ ਕਾਬਜ਼ ਕਿਸਾਨ ਦੀ ਮਾਲਕੀ ਮੰਨੀ ਜਾਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਯੂਨੀਅਨ ਵਲੋਂ ਇਸ ਕਿਸਾਨ ਪਰਿਵਾਰ ਦੇ ਹੱਕ 'ਚ ਡਟ ਕੇ ਪਹਿਰਾ ਦਿੱਤਾ ਜਾਵੇਗਾ | ਇਸ ਮੌਕੇ ਭੋਲਾ ਸਿੰਘ ਕੁੱਲਰੀਆਂ, ਦਰਸ਼ਨ ਸਿੰਘ ਪਿੱਪਲੀਆਂ, ਮਨਪ੍ਰੀਤ ਸਿੰਘ, ਚਹਿਲ ਬੰਤਾ ਸਿੰਘ ਚਹਿਲ, ਐਡਵੋਕੇਟ ਹਰਮਨਜੋਤ ਸਿੰਘ ਚਹਿਲ, ਪਾਰਸਵੀਰ ਸਿੰਘ, ਦਿਲਜੋਤ ਸਿੰਘ, ਲਾਭ ਸਿੰਘ ਪਿਪਲੀਆਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭੀਖੀ 'ਚ ਇੱਕ ਵਿਸ਼ੇਸ਼ ਬਰਾਦਰੀ ਵਲੋਂ ਨਸ਼ਾ ਵੇਚਣ ਤੋਂ ਤੌਬਾ, ਚੁੱਕੀ ਸਹੁੰ <br/> ਅਗਲੀ ਖ਼ਬਰ ਨਿਪੁੰਨਤਾ ਖੋਜ ਅਤੇ ਸਕਾਲਰਸ਼ਿਪ ਪ੍ਰੀਿਖ਼ਆ 4 ਨੂੰ
Ad Position 24