20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਧੁੱਸੀ ਬੰਨ੍ਹ ਦੀ ਰਿਪੇਅਰ ਲਈ ਚੱਲ ਰਹੀ ਸੇਵਾ 'ਚ ਮਿੱਟੀ ਦੇ 30 ਟਿੱਪਰ ਦਾਨ

Ad Position 21
No active advertisement
ਅਜੀਤ ਡੈਸਕ 31-08-2025

ਭਰੋਆਣਾ, ਸ਼ੇਖਮਾਂਗਾ, ਟਿੱਬੀ, ਚੰਨਣਵਿੰਡੀ ਤੇ ਸਰੂਪਵਾਲ ਦੀਆਂ ਸੰਗਤਾਂ ਵਲੋਂ ਧੁੱਸੀ ਬੰਨ੍ਹ ਦੀ ਕੀਤੀ ਜਾ ਰਹੀ ਹੈ ਮੁਰੰਮਤ
ਸੁਲਤਾਨਪੁਰ ਲੋਧੀ, 30 ਅਗਸਤ (ਥਿੰਦ, ਨਰੇਸ਼ ਹੈਪੀ)- ਬਿਆਸ ਤੇ ਸਤਲੁਜ ਦਰਿਆ ਵਿਚ ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦਿਆਂ ਭਰੋਆਣਾ, ਸ਼ੇਖਮਾਂਗਾ, ਟਿੱਬੀ, ਸਰੂਪਵਾਲ, ਤਕੀਆ, ਚੰਨਣਵਿੰਡੀ, ਰਾਮੇ ਆਦਿ ਪਿੰਡਾਂ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਨਾਲ ਲੱਗਦੇ ਮੁੱਖ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਪਾਈ ਜਾ ਰਹੀ ਹੈ | ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਲਾਕੇ ਦੀ ਸੰਗਤ ਦਾ ਸਾਥ ਦਿੰਦਿਆਂ ਮਿੱਟੀ ਦੇ 30 ਟਿੱਪਰਾਂ ਦਾ ਯੋਗਦਾਨ ਪਾਇਆ | ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਪਾਣੀ ਦੀ ਨਿਕਾਸੀ ਅੱਜ ਤੋਂ 15-20 ਦਿਨ ਪਹਿਲਾਂ ਹਰੀਕੇ ਹੈੱਡ ਤੋਂ ਸ਼ੁਰੂ ਕਰਵਾ ਦਿੰਦੀ ਤਾਂ ਅੱਜ ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ 'ਚ ਲੋਕਾਂ ਦਾ ਬੁਰਾ ਹਾਲ ਨਾ ਹੁੰਦਾ | ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ 'ਚ ਜਲ ਸਰੋਤ ਮੰਤਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਸਮੁੱਚੇ ਪੰਜਾਬ ਵਿਚ ਦਰਿਆਵਾਂ, ਨਾਲਿਆਂ ਦੇ ਡਰੇਨਾਂ ਦੀ ਸਫ਼ਾਈ ਲਈ 250 ਕਰੋੜ ਰੁਪਏ ਖ਼ਰਚ ਕੀਤੇ ਹਨ, ਜਦਕਿ ਅਸਲੀਅਤ ਇਹ ਹੈ ਕਿ ਇਹਨਾਂ ਦੀ ਸਫ਼ਾਈ ਹੀ ਨਹੀਂ | ਹੋਈ ਜੇਕਰ ਦਰਿਆਵਾਂ ਦੀ ਸਫ਼ਾਈ ਕੀਤੀ ਜਾਂਦੀ ਤਾਂ ਅੱਜ ਪੰਜਾਬ ਵਿਚ ਹੜ੍ਹ ਨਾ ਆਉਂਦੇ | ਇਸ ਮੌਕੇ ਪਿੰਡ ਸਰੂਪਵਾਲ ਦੇ ਸਰਪੰਚ ਸਰੂਪ ਸਿੰਘ ਨੇ ਦੱਸਿਆ ਕਿ ਧੁੱਸੀ ਬੰਨ੍ਹ ਵਿਚ ਵੱਡੇ ਪਾੜ ਪਏ ਹੋਏ ਸਨ | ਹੜ੍ਹਾਂ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਇਲਾਕਾ ਨਿਵਾਸੀਆਂ ਨੇ ਖ਼ੁਦ ਹੀ ਧੁੱਸੀ ਬੰਨ੍ਹ ਦੀ ਰਿਪੇਅਰ ਕਰਨ ਦਾ ਫ਼ੈਸਲਾ ਕੀਤਾ ਹੈ | ਉੱਘੇ ਸ਼ਾਇਰ ਮੁਖ਼ਤਿਆਰ ਸਿੰਘ ਚੰਦੀ ਨੇ ਦੱਸਿਆ ਕਿ ਇਸ ਧੁੱਸੀ ਬੰਨ੍ਹ ਨੂੰ ਬਿਆਸ ਤੇ ਸਤਲੁਜ ਦਰਿਆ ਸਮੇਤ ਕਾਲੀ ਵੇਈਾ ਦਾ ਵੀ ਪਾਣੀ ਲੱਗਦਾ ਹੈ ਤੇ ਇੱਥੇ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਮੌਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਹਰ ਸਮੇਂ ਆਪਣੇ ਹਲਕੇ ਦੀ ਸੰਗਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਜਦੋਂ ਵੀ ਕਿਸੇ ਲੋੜ ਹੋਵੇ ਤਾਂ ਉਹ ਹਰ ਸਮੇਂ ਹਾਜ਼ਰ ਹੋਣਗੇ | ਇਸ ਮੌਕੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਤਕੀਆ ਬਲਦੇਵ ਸਿੰਘ ਚੰਨਣ ਵਿੰਡ, ਲਾਭਪ੍ਰੀਤ ਸਿੰਘ, ਤਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਟਿੱਬੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਨੇ ਹੜ੍ਹ ਪ੍ਰਭਾਵਿਤ ਪਿੰਡ ਕੰਮੇਵਾਲ ਦੇ ਲੋਕਾਂ ਨੂੰ 600 ਰਾਸ਼ਨ ਕਿੱਟਾਂ ਵੰਡੀਆਂ... ਅਗਲੀ ਖ਼ਬਰ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ- ਸੋਮ ਪ੍ਰਕਾਸ਼
Ad Position 24