20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਕੁਦਰਤੀ ਕਰੋਪੀ ਨਹੀਂ, ਸਰਕਾਰ ਦੀ ਲਾਪਰਵਾਹੀ ਦਾ ਨਤੀਜਾ - ਮੋਹਿਤ ਮਹਿੰਦਰਾ ਕਿਹਾ, ਸਰਕਾਰ ਤੇ ਪ੍ਰਸ਼ਾਸਨ ਦੇ ਸਾਰੇ ਦਾਅਵੇ ਖੋਖਲੇ

Ad Position 21
No active advertisement
ਅਜੀਤ ਡੈਸਕ 31-08-2025
ਸੁਲਤਾਨਪੁਰ ਲੋਧੀ, 30 ਅਗਸਤ (ਨਰੇਸ਼ ਹੈਪੀ)- ਪਿਛਲੇ ਕਰੀਬ 20 ਦਿਨ ਤੋਂ ਦਰਿਆ ਬਿਆਸ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਹੜ੍ਹ 'ਚ ਡੁੱਬੇ ਮੰਡ ਖੇਤਰ ਦੇ ਹੜ੍ਹ ਪੀੜਿਤ ਲੋਕਾਂ ਦਾ ਦੁੱਖ ਦਰਦ ਜਾਣਨ ਲਈ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਨੇ ਅੱਜ ਆਪਣੀ ਯੂਥ ਟੀਮ ਨਾਲ ਮੰਡ ਖੇਤਰ ਬਾਊਪੁਰ ਦਾ ਦੌਰਾ ਕੀਤਾ ਤੇ ਹਰ ਪੀੜਤ ਲੋਕਾਂ ਦਾ ਦਰਦ ਸੁਣਿਆ | ਇਸ ਮੌਕੇ ਗੱਲਬਾਤ ਕਰਦਿਆਂ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਨੇ ਦੱਸਿਆ ਕਿ ਹੜ੍ਹ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਪਹਿਲਾਂ ਸਾਰੇ ਦਾਅਵੇ ਖੋਖਲੇ ਸਾਬਿਤ ਹੋਏ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਬੈਠ ਕੇ ਗੱਲਾਂ ਕਰਨੀਆਂ ਬਹੁਤ ਆਸਾਨ ਹਨ ਪਰ ਜ਼ਮੀਨੀ ਪੱਧਰ 'ਤੇ ਬਹੁਤ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਗਰਾਊਾਡ ਲੈਵਲ 'ਤੇ ਸਰਕਾਰ ਸਾਨੂੰ ਕਿਤੇ ਵੀ ਨਹੀਂ ਵਿਖਾਈ ਦੇ ਰਹੀ | ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਇਹ ਕੁਦਰਤ ਦੀ ਮਾਰ ਨਹੀਂ, ਸਰਕਾਰ ਦੀ ਮਾਰ ਹੈ ਸਰਕਾਰ ਹੜ੍ਹ ਨੂੰ ਰੋਕਣ 'ਚ ਪੂਰੀ ਤਰਹਾਂ ਫੇਲ ਸਾਬਤ ਹੋਈ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਤੁਰੰਤ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਦਿੰਦੇ ਹੋਏ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ 100 ਫ਼ੀਸਦੀ ਮੁਆਵਜ਼ਾ ਘੱਟ ਤੋਂ ਘੱਟ 70 ਹਜ਼ਾਰ ਰੁਪਏ ਦੇਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਪੂਰਥਲਾ ਜਤਿਨ ਸ਼ਰਮਾ, ਹਲਕਾ ਪ੍ਰਧਾਨ ਗੋਲਡੀ ਧੰਜੂ, ਗੁਰਪ੍ਰੀਤ ਗੋਪੀ ਹਲਕਾ ਪ੍ਰਧਾਨ ਕਪੂਰਥਲਾ, ਕਾਨਵ ਪਾਸੀ, ਗੋਲੂ, ਤਰਲੋਚਨ ਸਿੰਘ ਦੋਦਾ ਵਜ਼ੀਰ, ਸੋਨੂੰ ਅਟਵਾਲ ਸੱਧੂਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ 'ਚ ਮੇਜਰ ਧਿਆਨ ਚੰਦ ਦੇ ਜਨਮ ਦਿਨ 'ਤੇ ਕਰਵਾਈ ਗਈ ਕਰਾਸ ਕੰਟਰੀ ਦੌੜ ਦੌੜ 'ਚ ਜੇਤੂ ਲੜਕੇ ਤੇ ਲ... ਅਗਲੀ ਖ਼ਬਰ ਨਗਰ ਪੰਚਾਇਤ ਭੁਲੱਥ ਨੇ ਜ਼ਰੂਰਤਮੰਦਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ
Ad Position 24