28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਕਾਰਨ ਜਨਜੀਵਨ ਪ੍ਰਭਾਵਿਤ, ਰਾਹਤ ਕਾਰਜ ਜਾਰੀ

Ad Position 21
No active advertisement
ਅਜੀਤ ਡੈਸਕ 03-09-2025

ਕਾਲੀ ਵੇਈਾ ਵਿਚ ਪਾਣੀ ਵਧਣ ਨਾਲ ਨੇੜਲੇ ਪਿੰਡਾਂ ਦੀਆਂ ਨੀਵੇਂ ਥਾਵਾਂ ਵਿਚਲੀਆਂ ਫ਼ਸਲਾਂ ਪਾਣੀ ਵਿਚ ਡੁੱਬੀਆਂ
ਕਪੂਰਥਲਾ, 2 ਸਤੰਬਰ (ਅਮਰਜੀਤ ਕੋਮਲ)-ਦਰਿਆ ਬਿਆਸ ਅਜੇ ਵੀ ਉਫਾਨ 'ਤੇ ਹੈ | ਕਪੂਰਥਲਾ ਸ਼ਹਿਰ ਦੇ ਪਿੰਡ ਕਾਂਜਲੀ ਨੇੜਿਓ ਗੁਜ਼ਰਦੀ ਕਾਲੀ ਵੇਈਾ ਵਿਚ ਲਗਾਤਾਰ ਪਾਣੀ ਵਧਣ ਕਾਰਨ ਵੇਈਾ ਦੇ ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡਾਂ ਦੀ ਝੋਨੇ ਦੀ ਫ਼ਸਲ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ ਤੇ ਕਈ ਥਾਵਾਂ 'ਤੇ ਫ਼ਸਲ ਡੁੱਬ ਵੀ ਚੁੱਕੀ ਹੈ | ਇਸੇ ਤਰ੍ਹਾਂ ਪਿਛਲੇ ਦਿਨਾਂ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਕਾਰਨ ਕਪੂਰਥਲਾ ਕਾਲਾ ਸੰਘਿਆਂ ਰੋਡ 'ਤੇ ਪਿੰਡ ਨੱਥੂ ਚਾਹਲ, ਬਲੇਰਖਾਨਪੁਰ ਤੇ ਪਿੰਡ ਸੁਖਾਣੀ ਦੀ ਨਹਿਰ ਨੇੜਲੇ ਖੇਤ ਭਰਨ ਤੋਂ ਬਾਅਦ ਬਹੁਤ ਤੇਜੀ ਨਾਲ ਪਾਣੀ ਸੜਕ 'ਤੇ ਵਹਿ ਰਿਹਾ ਹੈ | ਕਈ ਥਾਵਾਂ 'ਤੇ ਇਕ ਫੁੱਟ ਤੇ ਕਈ ਥਾਵਾਂ 'ਤੇ ਇਸ ਤੋਂ ਵੱਧ ਪਾਣੀ ਦਾ ਵਹਾਅ ਦੇਖਿਆ ਗਿਆ | ਇਸੇ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਅਮਿੱਤ ਕੁਮਾਰ ਪੰਚਾਲ ਨੇ ਭਾਰੀ ਖੇਤਰਾਂ ਵਿਚ ਹੋ ਰਹੀ ਨਿਰੰਤਰ ਬਾਰਿਸ਼ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੈ ਕਿ ਉਹ ਦਰਿਆ ਬਿਆਸ ਤੇ ਕਾਲੀ ਵੇਈਾ ਨੇੜੇ ਬਿਲਕੁੱਲ ਨਾ ਜਾਣ, ਕਿਉਂਕਿ ਪਾਣੀ ਦੇ ਲਗਾਤਾਰ ਵਹਾਅ ਕਾਰਨ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਉਨ੍ਹਾਂ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਸਬ ਡਵੀਜ਼ਨ ਖੇਤਰ ਵਿਚ ਮੰਡ ਖੇਤਰ ਵਿਚ ਆਪਣੇ ਘਰਾਂ ਜਾਂ ਬਹਿਕਾਂ ਵਿਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਥਾਵਾਂ 'ਤੇ ਆਉਣ | ਫੌਜ ਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪੀੜਤਾਂ ਲਈ ਜ਼ਿਲ੍ਹੇ ਵਿਚ ਰਾਹਤ ਸਮੱਗਰੀ ਲੈਣ ਵਾਲੇ ਦਾਨੀ ਸੱਜਣਾਂ ਤੇ ਸਮਾਜ ਸੇਵੀ ਸੰਸਥਾਵਾਂ ਦੀ ਮੰਗ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਮਾਲ ਅਫ਼ਸਰ ਕਪੂਰਥਲਾ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਤੇ ਸਬੰਧਿਤ ਸੰਸਥਾਵਾਂ ਦੇ ਨੁਮਾਇੰਦੇ ਉਨ੍ਹਾਂ ਦੇ ਮੋਬਾਈਲ ਨੰਬਰ 62800-49331 'ਤੇ ਸੰਪਰਕ ਕਰਨ | ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਦਾਨੀ ਲੋਕਾਂ ਤੇ ਹੋਰ ਸੰਸਥਾਵਾਂ ਤੇ ਆਮ ਲੋਕਾਂ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਿਆਂਦੀ ਜਾ ਰਹੀ ਹੈ, ਪਰ ਉਨ੍ਹਾਂ ਨੂੰ ਇਲਾਕੇ ਦੀ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਰਾਹਤ ਸਮੱਗਰੀ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿਚ ਰਾਹਤ ਸਮੱਗਰੀ ਕੇਂਦਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਾਨੀ ਸੱਜਣਾਂ ਵਲੋਂ ਭੇਜੀ ਗਈ ਰਾਹਤ ਸਮੱਗਰੀ ਲੋੜਵੰਦਾਂ ਤੱਕ ਪੁੱਜਦੀ ਯਕੀਨੀ ਬਣਾਈ ਜਾਵੇਗੀ | ਉਨ੍ਹਾਂ ਇਸ ਔਖੀ ਘੜੀ ਹੜ੍ਹ ਪੀੜਤਾਂ ਦੀ ਮਦਦ ਲਈ ਦਾਨੀ ਸੱਜਣਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਇਸ ਕਾਰਜ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਅਮਿਤ ਕੁਮਾਰ ਪੰਚਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01822-231990 ਤੇ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਹੜ੍ਹ ਰੋਕੂ ਕੰਟਰੋਲ ਰੂਮ ਨੰਬਰ 01822-222169 'ਤੇ ਸੰਪਰਕ ਕਰਨ | ਉਨ੍ਹਾਂ ਕਿਹਾ ਕਿ ਇਹ ਕੰਟਰੋਲ ਰੂਮ 24 ਘੰਟੇ ਕੰਮ ਕਰ ਰਹੇ ਹਨ |
ਬਾਰਿਸ਼ ਕਾਰਨ ਡਿੱਗੇ ਮਕਾਨਾਂ ਦੇ ਮਾਲਕਾਂ ਤੇ ਹੋਰ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ
ਡਿਪਟੀ ਕਮਿਸ਼ਨਰ ਕੁਮਾਰ ਪੰਚਾਲ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਹੱਲਾ ਪ੍ਰੀਤ ਨਗਰ ਦੇ ਵਾਸੀ ਕੁਲਵੰਤ ਸਿੰਘ ਦੇ ਘਰ ਦੇ ਬਾਰਿਸ਼ ਕਾਰਨ ਹੋਏ ਨੁਕਸਾਨ ਲਈ ਉਨ੍ਹਾਂ ਨੂੰ ਰੈੱਡ ਕਰਾਸ ਸੁਸਾਇਟੀ ਵਲੋਂ ਸਕੱਤਰ ਆਰ.ਸੀ. ਬਿਰਹਾ ਤੇ ਹਲਕੇ ਦੇ ਪਟਵਾਰੀ ਜੋਗਿੰਦਰ ਸਿੰਘ ਨੇ ਰਾਸ਼ਨ, ਖਾਣਾ ਬਣਾਉਣ ਤੇ ਖਾਣ ਵਾਲੇ ਬਰਤਨ, ਤਰਪਾਲਾਂ ਤੇ ਹੋਰ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਈਆਂ ਗਈਆਂ ਹਨ | ਇਸੇ ਤਰ੍ਹਾਂ ਪਿੰਡ ਸ਼ਾਹਪੁਰ ਪੀਰਾ ਵਿਖੇ ਘਰ ਦੀ ਛੱਤ ਡਿਗਣ ਤੋਂ ਬਾਅਦ ਪੀੜਤ ਪਰਿਵਾਰ ਨੂੰ ਰਾਹਤ ਸਮੱਗਰੀ ਪਹੁੰਚਾਈ ਗਈ | ਇਸੇ ਦੌਰਾਨ ਹੀ ਸਹਾਇਕ ਕਮਿਸ਼ਨਰ ਵਿਸ਼ਾਲ ਵਟਸ ਨੇ ਨਵਾਂ ਪਿੰਡ ਭੱਠੇ ਦੀ ਇਕ ਔਰਤ ਪਰਮਜੀਤ ਕੌਰ ਪਤਨੀ ਜੱਸਾ ਸਿੰਘ ਦਾ ਬਾਰਿਸ਼ ਕਾਰਨ ਮਕਾਨ ਡਿਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਰਾਹਤ ਸਮੱਗਰੀ ਪਹੁੰਚਾਈ ਗਈ ਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ ਗਿਆ |
ਬਾਰਿਸ਼ ਕਾਰਨ ਆਰ.ਸੀ.ਐੱਫ. ਦੀ ਕਲੋਨੀ ਤੇ ਵਰਕਸ਼ਾਪ ਵਿਚ ਪਾਣੀ ਭਰਨ ਕਾਰਨ ਹੜ੍ਹ ਵਰਗੀ ਸਥਿਤੀ ਬਣੀ
ਕਪੂਰਥਲਾ, (ਅਮਰਜੀਤ ਕੋਮਲ)-ਬੀਤੀ ਰਾਤ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਕਾਰਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਕਲੋਨੀ ਤੇ ਵਰਕਸ਼ਾਪ ਵਿਚ ਪਾਣੀ ਭਰਨ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ | ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ | ਆਰ.ਸੀ.ਐੱਫ. ਦੇ ਗੇਟ ਨੰਬਰ 3 ਦੇ ਅੰਦਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਸਾਹਮਣੇ 3 ਤੋਂ ਲੈ ਕੇ 4 ਫੁੱਟ ਤੱਕ ਪਾਣੀ ਭਰ ਗਿਆ | ਇਸ ਤੋਂ ਇਲਾਵਾ ਟਾਈਪ 1 ਦੇ ਕੁੱਝ ਕਵਾਟਰਾਂ ਵਿਚ ਵੀ ਪਾਣੀ ਭਰਨ ਕਾਰਨ ਆਰ.ਸੀ.ਐੱਫ. ਦੇ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸੇ ਦੌਰਾਨ ਆਰ.ਸੀ.ਐੱਫ. ਦੀ ਵਰਕਸ਼ਾਪ ਤੇ ਕਲੋਨੀ ਵਿਚ ਕੁੱਝ ਸਮੇਂ ਲਈ ਬਿਜਲੀ ਬੰਦ ਕਰ ਦਿੱਤੀ ਗਈ | ਆਰ.ਸੀ.ਐੱਫ. ਦੀ ਕਲੋਨੀ ਤੇ ਵਰਕਸ਼ਾਪ ਵਿਚ ਪਾਣੀ ਭਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਨਰਲ ਮੈਨੇਜਰ ਐੱਸ.ਐੱਸ. ਮਿਸ਼ਰਾ ਨੇ ਆਰ.ਸੀ.ਐੱਫ. ਦੇ ਹੋਰ ਅਧਿਕਾਰੀਆਂ ਨਾਲ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੀਜ਼ਲ ਵਾਲੀਆਂ ਮੋਟਰਾਂ ਲਗਾ ਕੇ ਤੁਰੰਤ ਕੱਢਿਆ ਜਾਵੇ | ਇਸੇ ਤਰ੍ਹਾਂ ਗੇਟ ਨੰਬਰ 2 ਨੇੜੇ ਰੇਲਵੇ ਵਲੋਂ ਬਣਾਏ ਗਏ ਅੰਡਰ ਪਾਸ ਵਿਚ ਵੀ ਪਾਣੀ ਭਰਨ ਨਾਲ ਆਵਾਜਾਈ ਬੰਦ ਹੋ ਗਈ ਤੇ ਬਾਅਦ ਵਿਚ ਆਰ.ਸੀ.ਐੱਫ. ਦੇ ਵੱਖ-ਵੱਖ ਵਿਭਾਗਾਂ ਨੇ ਡੀਜ਼ਲ ਵਾਲੀਆਂ ਮੋਟਰਾਂ ਲਗਾ ਕੇ ਆਰ.ਸੀ.ਐੱਫ. ਕਲੋਨੀ, ਵਰਕਸ਼ਾਪ ਤੇ ਅੰਡਰ ਪਾਸ ਵਿਚੋਂ ਪਾਣੀ ਕੱਢ ਦਿੱਤਾ | ਇਸ ਕਾਰਜ ਵਿਚ ਆਰ.ਸੀ.ਐੱਫ. ਪ੍ਰਸ਼ਾਸਨ ਤੋਂ ਇਲਾਵਾ ਸਕਾਊਟ ਦੇ ਵਲੰਟੀਅਰਾਂ ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੀ ਯੋਗਦਾਨ ਪਾਇਆ | ਆਰ.ਸੀ.ਐੱਫ. ਦੇ ਜਿਹੜੇ ਕਵਾਟਰਾਂ ਵਿਚ ਬਾਰਿਸ਼ ਦਾ ਪਾਣੀ ਦਾਖਲ ਹੋਇਆ ਹੈ | ਉਨ੍ਹਾਂ ਦੀ ਮਦਦ ਲਈ ਜਨਰਲ ਮੈਨੇਜਰ ਦੀ ਹਦਾਇਤ ਤੋਂ ਬਾਅਦ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੈਡੀਕਲ ਜਾਂ ਹੋਰ ਸਹੂਲਤਾਂ ਲਈ ਕੰਟਰੋਲ ਰੂਮ ਦੇ ਨੰਬਰ 98711-01219 ਤੇ 80592-92453 'ਤੇ ਸੰਪਰਕ ਕਰਨ | ਦੁਪਹਿਰ ਬਾਅਦ ਆਰ.ਸੀ.ਐੱਫ. ਦੀ ਵਰਕਸ਼ਾਪ ਤੇ ਕਲੋਨੀ ਵਿਚੋਂ ਪਾਣੀ ਨਿਕਲਣ ਤੋਂ ਬਾਅਦ ਆਵਾਜਾਈ ਆਮ ਵਾਂਗ ਚੱਲ ਪਈ |
ਕਪੂਰਥਲਾ-ਸੁਲਤਾਨਪੁਰ ਲੋਧੀ ਹਾਈਵੇ 'ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਬਰਿੰਦਪੁਰ ਨੇੜਿਓਾ ਸੜਕ ਟੁੱਟੀ
ਬਾਰਿਸ਼ ਕਾਰਨ ਪਾਣੀ ਦੇ ਤੇਜ਼ ਵਹਾਅ ਕਾਰਨ ਕਪੂਰਥਲਾ ਸੁਲਤਾਨਪੁਰ ਲੋਧੀ ਹਾਈਵੇ 'ਤੇ ਪਿੰਡ ਬਰਿੰਦਪੁਰ ਦੇ ਨੇੜੇ ਹਾਈਵੇ ਦਾ ਦੋ ਪਾਸਿਆਂ ਤੋਂ ਅੱਧਾ ਹਿੱਸਾ ਰੁੜ੍ਹ ਗਿਆ | ਮੌਕੇ 'ਤੇ ਲੋਕਾਂ ਨੇ ਦਰਖ਼ਤ ਵੱਢ ਕੇ ਪਾਣੀ ਦੇ ਤੇਜ ਵਹਾਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ | ਸ਼ਾਮ ਤੱਕ ਪਾਣੀ ਦਾ ਵਹਾਅ ਇਸੇ ਤਰ੍ਹਾਂ ਜਾਰੀ ਰਿਹਾ | ਸੜਕ ਟੁੱਟਣ ਦੇ ਮਾਮਲੇ ਦੀ ਸੂਚਨਾ ਮਿਲਣ 'ਤੇ ਡਿਪਟੀ ਕਮਿਸ਼ਨਰ ਅਮਿੱਤ ਕੁਮਾਰ ਪੰਚਾਲ ਮੌਕੇ 'ਤੇ ਪੁੱਜੇ | ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਹਾਈਵੇ ਤੋਂ ਸੜਕੀ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਤੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਲਈ ਸੜਕ 'ਤੇ ਸਾਈਨੇਜ ਲਗਾਏ ਜਾਣ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾਵੇ | ਸੜਕ ਦੇ ਨਾਲ ਪੈਂਦੇ ਰੇਲਵੇ ਅੰਡਰ ਪਾਸ ਵਿਚ ਵੀ 8 ਤੋਂ ਲੈ ਕੇ 10 ਫੁੱਟ ਪਾਣੀ ਭਰਨ ਕਾਰਨ ਇੱਥੋਂ ਗੁਜ਼ਰਨ ਵਾਲੀ ਹਰ ਕਿਸਮ ਦੀ ਆਵਾਜਾਈ ਬੰਦ ਕਰ ਦਿੱਤੀ ਗਈ | ਬਾਅਦ ਵਿਚ ਡਿਪਟੀ ਕਮਿਸ਼ਨਰ ਨੇ ਪਿੰਡ ਸੰਧੂ ਚੱਠਾ ਤੇ ਕਪੂਰਥਲਾ ਕਾਲਾ ਸੰਘਿਆਂ ਰੋਡ 'ਤੇ ਸੜਕ ਉੱਪਰ ਦੀ ਚੱਲ ਰਹੇ ਪਾਣੀ ਦੇ ਵਹਾਅ ਦਾ ਜਾਇਜ਼ਾ ਲਿਆ ਤੇ ਆਵਾਜਾਈ ਵਿਚ ਆ ਰਹੀ ਮੁਸ਼ਕਿਲ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਐੱਸ.ਡੀ.ਐਮ. ਕਪੂਰਥਲਾ ਮੇਜਰ ਡਾ. ਇਰਵਿਨ ਕੌਰ, ਡੀ.ਐੱਸ.ਪੀ. ਸਬ ਡਵੀਜ਼ਨ ਦੀਪਕਰਨ ਸਿੰਘ, ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਸੰਗਠਨ ਇੰਚਾਰਜ ਪਰਵਿੰਦਰ ਸਿੰਘ ਢੋਟ ਆਦਿ ਵੀ ਉਨ੍ਹਾਂ ਦੇ ਨਾਲ ਸਨ | ਇਸੇ ਤਰ੍ਹਾਂ ਸ਼ੇਖੂਪੁਰ ਤੋਂ ਸੈਦੋਵਾਲ ਨੂੰ ਜਾਣ ਵਾਲੀ ਸੜਕ ਰੇਲਵੇ ਲਾਈਨ ਤੋਂ ਲੈ ਕੇ ਢੋਟ ਕੋਲਡ ਸਟੋਰ ਤੱਕ ਪਾਣੀ ਵਿਚ ਡੁੱਬੀ ਰਹੀ ਤੇ ਇਸ ਸੜਕ ਤੋਂ ਸ਼ਾਮ ਤੱਕ ਪਾਣੀ ਦਾ ਵਹਾਅ ਨਿਰੰਤਰ ਜਾਰੀ ਰਿਹਾ |
ਭਾਰੀ ਮੀਂਹ ਕਾਰਨ ਸ਼ਹਿਰ ਦੇ ਬਾਜ਼ਾਰ ਅਤੇ ਵੱਖ-ਵੱਖ ਮੁਹੱਲੇ ਆਏ ਪਾਣੀ ਦੀ ਮਾਰ ਹੇਠ
ਕਪੂਰਥਲਾ, (ਅਮਰਜੀਤ ਸਿੰਘ ਸਡਾਨਾ)-ਬੀਤੀ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਬਹੁਤੇ ਇਲਾਕਿਆਂ ਵਿਚ ਬਰਸਾਤ ਦਾ ਪਾਣੀ ਜਮ੍ਹਾ ਹੋ ਗਿਆ | ਜਿਸ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਸਤਨਰਾਇਣ ਬਾਜ਼ਾਰ, ਕੋਟੂ ਚੌਂਕ, ਪ੍ਰੀਤ ਨਗਰ, ਸੰਤਪੁਰਾ ਤੇ ਮਾਰਕਫੈੱਡ ਰੋਡ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ ਅਤੇ ਕੁੱਝ ਦੁਕਾਨਾਂ ਦੇ ਅੰਦਰ ਵੀ ਮੀਂਹ ਦਾ ਪਾਣੀ ਜਾਣ ਕਾਰਨ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਤੇ ਰਾਹਗੀਰਾਂ ਦੇ ਵਾਹਨ ਵੀ ਪਾਣੀ ਵਿਚ ਫਸ ਕੇ ਬੰਦ ਹੋ ਗਏ | ਇਸ ਤੋਂ ਇਲਾਵਾ ਕਾਲਜ ਰੋਡ, ਸਟੇਟ ਗੁਰਦੁਆਰਾ ਸਾਹਿਬ ਮਾਰਕੀਟ, ਸਿਵਲ ਹਸਪਤਾਲ, ਮੁਹੱਲਾ ਅਰਫਵਾਲਾ, ਸੰਤਾ ਧੋਬੀ ਚੌਕ, ਮੁਹੱਲਾ ਸ਼ੇਰਗੜ੍ਹ, ਮੁਹੱਲਾ ਉੱਚਾ ਧੋੜਾ, ਮਾਡਲ ਟਾਊਨ, ਸਿਟੀ ਹਾਲ ਚੌਂਕ, ਦੇਵੀ ਤਲਾਬ ਆਦਿ ਇਲਾਕੇ ਵੀ ਪਾਣੀ ਦੀ ਮਾਰ ਹੇਠ ਆ ਗਏ | ਦੇਵੀ ਤਲਾਬ ਦਾ ਮੈਦਾਨ ਉੱਪਰ ਤੱਕ ਪਾਣੀ ਨਾਲ ਭਰ ਗਿਆ ਤੇ ਛੋਟੀ ਜਿਹੀ ਅਣਗਹਿਲੀ ਕਿਸੇ ਹਾਦਸੇ ਦਾ ਕਾਰਨ ਵੀ ਬਣ ਸਕਦੀ ਹੈ | ਸਿਵਲ ਹਸਪਤਾਲ ਵਿਖੇ ਵੀ ਪਾਣੀ ਜਮ੍ਹਾ ਹੋਣ ਕਾਰਨ ਅਤੇ ਹਸਪਤਾਲ ਦੀ ਪੁਰਾਣੀ ਹੋ ਰਹੀ ਖਸਤਾ ਹਾਲ ਇਮਾਰਤ ਵਿਚੋਂ ਪਾਣੀ ਚੋਣ ਕਾਰਨ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇਸ ਤੋਂ ਇਲਾਵਾ ਅੰਮਿ੍ਤ ਬਾਜ਼ਾਰ ਤੋਂ ਸਦਰ ਬਾਜ਼ਾਰ ਨੂੰ ਜਾਂਦੇ ਰਸਤੇ ਵਿਚ ਇਕ ਪੁਰਾਣੀ ਖ਼ਸਤਾ ਹਾਲਤ ਇਮਾਰਤ ਡਿਗ ਕੇ ਗਲੀ ਵਿਚ ਆ ਪਈ, ਜਿਸ ਨਾਲ ਜਿੱਥੇ ਰਸਤਾ ਬੰਦ ਹੋਇਆ, ਉੱਥੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ | ਸ਼ਹਿਰ ਵਿਚ ਬਰਸਾਤ ਕਾਰਨ ਪੁਰਾਣੀਆਂ ਇਮਾਰਤਾਂ ਜੋ ਕਿ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੀਆਂ ਸਨ | ਉਨ੍ਹਾਂ ਦਾ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਵਲੋਂ ਨਗਰ ਨਿਗਮ ਅਧਿਕਾਰੀਆਂ ਦੇ ਨਾਲ ਦੌਰਾ ਕੀਤਾ ਗਿਆ ਤੇ ਜਲੋਖਾਨਾ ਕੰਪਲੈਕਸ ਦੀ ਖਸਤਾ ਹਾਲ ਕੰਧ ਅਤੇ ਕੁੱਝ ਹੋਰ ਹਿੱਸੇ ਨੂੰ ਵੀ ਨਗਰ ਨਿਗਮ ਨੇ ਜੇ.ਸੀ.ਬੀ. ਮਸ਼ੀਨ ਨਾਲ ਹਟਾਇਆ ਤਾਂ ਜੋ ਉਹ ਕਿਸੇ ਹਾਦਸੇ ਦਾ ਕਾਰਨ ਨਾ ਬਣ ਸਕੇ | ਇਸ ਤੋਂ ਇਲਾਵਾ ਨਿਗਮ ਨੇ ਸ਼ਹਿਰ ਵਿਚ ਵੱਖ-ਵੱਖ ਖਸਤਾ ਹਾਲ ਇਮਾਰਤਾਂ ਦੀ ਪਹਿਚਾਣ ਕਰਕੇ ਦਰਜਨ ਤੋਂ ਵੱਧ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ | ਤਿੰਨ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੁੱਝ ਕੱਚੀਆਂ ਛੱਤਾਂ ਡਿਗਣ ਦੀ ਸੂਚਨਾ ਮਿਲੀ, ਉਸ ਦੇ ਨਾਲ ਹੀ ਕੁੱਝ ਇਮਾਰਤਾਂ ਦੇ ਲੈਂਟਰ ਵਿਚੋਂ ਵੀ ਪਾਣੀ ਰਿਸਣਾ ਸ਼ੁਰੂ ਹੋ ਗਿਆ ਹੈ | ਦੂਸਰੇ ਪਾਸੇ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਖਸਤਾ ਹਾਲਤ ਇਮਾਰਤਾਂ ਨੂੰ ਖ਼ਾਲੀ ਕਰਵਾਉਣ ਲਈ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਦੋ ਟੀਮਾਂ ਬਣਾਈਆਂ ਗਈਆਂ ਹਨ, ਜੋ ਅਸੁਰੱਖਿਅਤ ਇਮਾਰਤਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਇਮਾਰਤਾਂ ਜਲਦੀ ਖ਼ਾਲੀ ਕਰਵਾਉਣ ਲਈ ਨੋਟਿਸ ਜਾਰੀ ਕਰਨਗੀਆਂ ਤੇ ਜੇਕਰ ਮਾਲਕਾਂ ਵਲੋਂ ਆਪਣੀਆਂ ਇਮਾਰਤਾਂ ਨੂੰ ਖ਼ੁਦ ਨਹੀਂ ਗਿਰਾਇਆ ਜਾਂਦਾ ਤਾਂ ਨਿਗਮ ਵਲੋਂ ਇਸ ਸਬੰਧੀ ਇਮਾਰਤਾਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਜਾਵੇਗੀ | ਇਸੇ ਤਰ੍ਹਾਂ ਨਗਰ ਨਿਗਮ ਕਮਿਸ਼ਨਰ ਨੇ ਚੂਹੜਵਾਲ ਅਤੇ ਸ਼ਾਲੀਮਾਰ ਐਵੀਨਿਊ ਵਿਚ ਓਵਰਫਲੋਅ ਹੋ ਕੇ ਆਏ ਬਰਸਾਤੀ ਪਾਣੀ ਦਾ ਮੌਕਾ ਦੇਖਿਆ ਤੇ ਨਿਗਮ ਅਧਿਕਾਰੀਆਂ ਨੂੰ ਇਸ ਦੇ ਤੁਰੰਤ ਹੱਲ ਲਈ ਕਿਹਾ | ਕਾਂਜਲੀ ਵੇਈਾ ਵਿਚ ਬਾਰਿਸ਼ ਕਾਰਨ ਨਿਰੰਤਰ ਵਧਦੇ ਪਾਣੀ ਅਤੇ ਪਿੱਛੋਂ ਆ ਰਹੇ ਪਾਣੀ ਦੀ ਮਾਤਰਾ ਨੂੰ ਦੇਖਦੇ ਹੋਏ ਅੱਜ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਕਾਂਜਲੀ ਪੁਲ ਦੇ ਗੇਟ ਖ਼ੋਲ ਦਿੱਤੇ ਹਨ, ਜਿਸ ਕਾਰਨ ਵੇਈਾ ਦੇ ਪੁਲ ਤੋਂ ਅਗਲੇ ਪਾਸੇ ਜ਼ਮੀਨਾਂ ਵਿਚ ਪਾਣੀ ਭਰਨ ਦਾ ਖ਼ਦਸ਼ਾ ਬਣ ਗਿਆ ਹੈ |
ਡਿਪਟੀ ਕਮਿਸ਼ਨਰ ਵਲੋਂ ਰਾਹਤ ਕਾਰਜਾਂ ਦਾ ਜਾਇਜ਼ਾ, ਰਾਹਤ ਕੇਂਦਰਾਂ ਵਿਖੇ ਪ੍ਰਬੰਧਾਂ ਦੀ ਵੀ ਕੀਤੀ ਸਮੀਖਿਆ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਡਿਪਟੀ ਕਮਿਸ਼ਨਰ ਅਮਿੱਤ ਕੁਮਾਰ ਪੰਚਾਲ ਵਲੋਂ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਦੇ ਨਾਲ ਐੱਸ ਐੱਸ ਪੀ ਕਪੂਰਥਲਾ ਗੌਰਵ ਤੂਰਾ ਵੀ ਸਨ | ਉਨ੍ਹਾਂ ਬਾਊਪੁਰ ਪੁਲ ਵਿਖੇ ਰਾਹਤ ਕਾਰਜਾਂ ਵਿਚ ਲੱਗੇ 40 ਦੇ ਕਰੀਬ ਫ਼ੌਜ ਅਤੇ ਐੱਸ.ਡੀ.ਆਰ.ਐਫ. ਦੇ ਜਵਾਨਾਂ ਨਾਲ ਗੱਲਬਾਤ ਕਰਕੇ ਹਾਲਾਤ ਦੀ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤ ਕਾਰਨ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵਧਿਆ ਹੈ, ਇਸ ਲਈ ਉਹ ਸੁਰੱਖਿਅਤ ਥਾਵਾਂ 'ਤੇ ਬਣਾਏ ਗਏ ਰਾਹਤ ਕੈਂਪਾਂ ਵਿਚ ਪਹੁੰਚਣ ਨੂੰ ਯਕੀਨੀ ਬਣਾਉਣ | ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨ ਵਲੋਂ ਪਿੰਡ ਲੱਖ ਵਰਿਆਂਹ, ਆਹਲੀ ਕਲਾਂ ਤੇ ਪਿੰਡ ਭਰੋਆਣਾ ਦੇ ਗੁਰਦੁਆਰਾ ਰਬਾਬ ਸਰ ਸਾਹਿਬ ਵਿਖੇ ਬਣਾਏ ਗਏ ਰਾਹਤ ਕੇਂਦਰਾਂ ਦਾ ਵੀ ਦੌਰਾ ਕੀਤਾ | ਰਾਹਤ ਕਾਰਜਾਂ ਤਹਿਤ ਅੱਜ ਪਿੰਡ ਹੁਸੈਨਪੁਰ ਬੂਲੇ ਅਤੇ ਹਜ਼ਾਰਾ ਪਿੰਡਾਂ ਵਿਚ ਵੀ ਪ੍ਰਸ਼ਾਸਨ ਵਲੋਂ ਪਸ਼ੂਆਂ ਲਈ ਫੀਡ ਦੀ ਵੰਡ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰਾਂ 'ਤੇ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਟਰੋਲ ਰੂਮ ਨੰਬਰ 62800-49331, 01822-231990 ਅਤੇ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਹੜ੍ਹ ਰੋਕੂ ਕੰਟਰੋਲ ਰੂਮ 01828-222169 ਦਿਨ-ਰਾਤ ਕਾਰਜਸ਼ੀਲ ਹਨ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਤੇ ਡੀ.ਐੱਸ.ਪੀ ਹਰਗੁਰਦੇਵ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਪਿ੍ਤਪਾਲ ਸਿੰਘ ਮੰਗਾ ਨੇ ਹੜ੍ਹ ਪੀੜਤਾਂ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਦੇਣ ਦਾ ਕੀਤਾ ਐਲਾਨ ਅਗਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸੀਨੀਅਰ ਐਡਵੋਕੇਟ ਅਮਰਪਾਲ ਸਿੰਘ ਰੰਧਾਵਾ ਨੂੰ ਸ਼ਰਧਾਂਜਲੀਆਂ ਭੇਟ
Ad Position 24