28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੌਂਸਲਰ ਪਿ੍ਤਪਾਲ ਸਿੰਘ ਮੰਗਾ ਨੇ ਹੜ੍ਹ ਪੀੜਤਾਂ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਦੇਣ ਦਾ ਕੀਤਾ ਐਲਾਨ

Ad Position 21
No active advertisement
ਅਜੀਤ ਡੈਸਕ 03-09-2025
ਫਗਵਾੜਾ, 2 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਕੌਂਸਲਰ ਪਿ੍ਤਪਾਲ ਸਿੰਘ ਮੰਗਾ ਨੇ ਆਪਣੀ ਕੌਂਸਲਰ ਵਾਲੀ ਇੱਕ ਮਹੀਨੇ ਦੀ ਤਨਖ਼ਾਹ ਹੜ੍ਹ ਪੀੜਤਾਂ ਲਈ ਦੇਣ ਦਾ ਐਲਾਨ ਕੀਤਾ | ਪਿ੍ਤਪਾਲ ਸਿੰਘ ਮੰਗਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੇ ਰਾਜ ਭਾਗ ਵਿਚ ਇਹੋ ਜਿਹੀਆਂ ਆਫ਼ਤਾਂ ਨਾਲ ਨਜਿੱਠਣ ਲਈ ਕੋਈ ਕਸਰ ਨਹੀਂ ਛੱਡੀ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸਹੂਲਤ ਮੌਕੇ ਤੇ ਪ੍ਰਦਾਨ ਕੀਤੀ | ਪਿ੍ਤਪਾਲ ਸਿੰਘ ਮੰਗਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅੰਨ ਪੈਦਾ ਕਰਨ ਵਾਲੀ ਕਿਸਾਨਾਂ ਦੀ ਪਾਰਟੀ ਹੈ ਕਿਸਾਨਾਂ ਦੇ ਦੁੱਖ ਸੁੱਖ ਦਾ ਉਨ੍ਹਾਂ ਨੂੰ ਭਲੀ ਭਾਂਤ ਪਤਾ ਹੈ | ਉਨ੍ਹਾਂ ਕਿਹਾ ਕਿ ਇਸ ਆਫ਼ਤ ਵਿਚ ਮੌਕੇ ਦੀਆਂ ਸਰਕਾਰਾਂ ਹੜ੍ਹ ਪੀੜਤਾਂ ਨੂੰ ਸਹੂਲਤ ਦੇਣ ਵੀ ਬਜਾਇ ਰਾਜਨੀਤੀ ਕਰ ਰਹੀਆਂ ਹਨ ਜੋ ਕਿ ਬਹੁਤ ਹੀ ਮਾੜੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਹੋਇਆ ਘੱਟ <br/> ਅਗਲੀ ਖ਼ਬਰ ਹੜ੍ਹ ਕਾਰਨ ਜਨਜੀਵਨ ਪ੍ਰਭਾਵਿਤ, ਰਾਹਤ ਕਾਰਜ ਜਾਰੀ
Ad Position 24