ਢਿਲਵਾਂ, 2 ਸਤੰਬਰ (ਪ੍ਰਵੀਨ ਕੁਮਾਰ)-ਪਿਛਲੇ ਦਿਨਾਂ ਦੌਰਾਨ ਜਿੱਥੇ ਦਰਿਆ ਬਿਆਸ ਵਿਚ ਪਾਣੀ ਦੀ ਭਾਰੀ ਆਮਦ ਦਰਜ਼ ਕੀਤੀ ਗਈ ਸੀ ਉੱਥੇ ਅੱਜ ਦਰਿਆ ਵਿਚਲੇ ਪਾਣੀ ਦੇ ਪੱਧਰ ਵਿਚ ਥੋੜ੍ਹੀ ਕਮੀ ਆਈ ਹੈ | ਇਸ ਸਬੰਧੀ ਦਰਿਆ ਬਿਆਸ ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ ਤੋਂ ਜਾਣਕਾਰੀ ਸਾਂਝੀ ਕਰਦਿਆਂ ਕਰਮਚਾਰੀ ਸਹਿਦੇਵ ਯਾਦਵ ਨੇ ਦੱਸਿਆ ਕਿ ਅੱਜ ਸ਼ਾਮ 7 ਵਜੇ 742.90 ਗੇਜ ਤੇ 2 ਲੱਖ 4 ਹਜ਼ਾਰ 050 ਕਿਊਸਿਕ ਡਿਸਚਾਰਜ ਹੋ ਰਿਹਾ ਹੈ, ਜਦਕਿ ਇਸ ਤੋਂ ਪਹਿਲਾ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ 743.60 ਗੇਜ ਤੇ 235494 ਕਿਊਸਿਕ ਪਹੁੰਚ ਗਿਆ ਸੀ ਜੋ ਕਿ ਇਸ ਸੀਜ਼ਨ ਦਾ ਉੱਚਤਮ ਪੱਧਰ ਹੈ | ਜ਼ਿਕਰਯੋਗ ਹੈ ਕਿ ਬੇਸ਼ੱਕ ਹਾਲ ਦੀ ਘੜੀ ਦਰਿਆ ਬਿਆਸ ਵਿਚਲੇ ਪਾਣੀ ਵਿਚ ਥੋੜ੍ਹੀ ਕਮੀ ਆਈ ਹੈ, ਪਰ ਇੱਥੇ ਤੇ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀਆਂ ਲਗਾਤਾਰ ਬਾਰਸ਼ਾਂ ਨੇ ਲੋਕਾਂ ਦੀ ਚਿੰਤਾ ਵਿਚ ਵਾਧਾ ਕੀਤਾ ਹੈ |