28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭੁਲੱਥ ਦੇ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਈ.ਓ. ਵੜੈਚ

Ad Position 21
No active advertisement
ਅਜੀਤ ਡੈਸਕ 03-09-2025
ਭੁਲੱਥ, 2 ਸਤੰਬਰ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਕੁੱਝ ਗਲੀਆਂ ਮੁਹੱਲਿਆਂ ਚ ਸਰਕਾਰੀ ਪਾਣੀ ਦੀ ਸ਼ਿਕਾਇਤ ਆਉਣ ਤੇ ਨਗਰ ਪੰਚਾਇਤ ਵੱਲੋਂ ਤੁਰੰਤ ਪ੍ਰਭਾਵ ਨਾਲ ਜਿੱਥੇ ਲੋਕਾਂ ਨੂੰ ਸਰਕਾਰੀ ਪਾਣੀ ਪੀਣ ਵਰਤਣ ਤੋਂ ਰੋਕਿਆ ਗਿਆ ਉੱਥੇ ਲੋਕਾਂ ਵਾਸਤੇ ਪੀਣ ਲਈ ਪੈਕਿੰਗ ਪਾਣੀ ਤੇ ਟੈਂਕਰ ਦਾ ਇੰਤਜ਼ਾਮ ਵੀ ਕੀਤਾ ਗਿਆ | ਇਸ ਸਬੰਧੀ ਜਦੋਂ ਭੁਲੱਥ ਦੇ ਈ.ਓ ਰਣਦੀਪ ਸਿੰਘ ਵੜੈਚ ਨਾਲ ਗੱਲ-ਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਪਾਣੀ ਦਾ ਜਾਇਜ਼ਾ ਲੈਂਦੇ ਹੋਏ ਵੱਖ-ਵੱਖ ਵਾਰਡਾਂ ਤੋਂ ਪਾਣੀ ਦੇ ਸੈਂਪਲ ਚੰਡੀਗੜ੍ਹ ਭੇਜੇ ਗਏ ਹਨ | ਉਨ੍ਹਾਂ ਲੋਕਾਂ ਨੂੰ ਉਬਾਲਿਆ ਪਾਣੀ ਪੀਣ ਦੀ ਅਪੀਲ ਕੀਤੀ ਅਤੇ ਲੋਕਾਂ ਤੱਕ ਪੈਕਿੰਗ ਪਾਣੀ ਵੀ ਮੁਹੱਈਆ ਕਰਵਾਇਆ | ਉਨ੍ਹਾਂ ਵਲੋਂ ਜਾਇਜ਼ਾ ਲੈਂਦੇ ਲੋਕਾਂ ਦੇ ਘਰਾਂ ਚ ਜਾ ਕੇ ਖ਼ੁਦ ਪਾਣੀ ਪੀ ਕੇ ਦੇਖਿਆ ਗਿਆ ਅਤੇ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਲੋਕਾਂ ਨੂੰ ਪਾਣੀ ਸਹੂਲਤ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਟੈਂਕਰ ਦੇ ਪੱਕਾ ਪ੍ਰਬੰਧ ਕਰ ਦਿੱਤਾ ਗਿਆ ਹੈ | ਉਨ੍ਹਾਂ ਵੱਲੋਂ ਕਸਬਾ ਭੁਲੱਥ ਨਿਵਾਸੀਆਂ ਨੂੰ ਪੈਕਿੰਗ ਪਾਣੀ ਮੁਹੱਈਆ ਕਰਵਾਉਣ ਵਾਸਤੇ 5 ਹਜ਼ਾਰ ਰੁਪਏ ਸਮਾਜ ਸੇਵੀ ਸੰਸਥਾ 'ਟੀਮ ਆਪਣਾ ਪਿੰਡ ਭੁਲੱਥ' ਨੂੰ ਭੇਟ ਕੀਤੇ ਅਤੇ ਕਿਹਾ ਕਿ ਅਗਰ ਹੋਰ ਵੀ ਲੋੜ ਹੋਵੇ ਤਾਂ ਪਾਣੀ ਮੁਹੱਈਆ ਕਰਵਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬਾਵਾ ਚਰਨਜੀਤ ਸਿੰਘ ਦੀ 42ਵੀਂ ਬਰਸੀ ਸੰਬੰਧੀ ਸਮਾਗਮ ਤੇ ਮੈਡੀਕਲ ਕੈਂਪ ਅੱਜ ਅਗਲੀ ਖ਼ਬਰ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਹੋਇਆ ਘੱਟ <br/>
Ad Position 24