28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨੈਸ਼ਨਲ ਹਾਈਵੇ 'ਤੇ ਸੁਭਾਨਪੁਰ ਦੇ ਨਜ਼ਦੀਕ ਸੜਕ ਵਿਚ ਪਿਆ ਵੱਡਾ ਪਾੜ

Ad Position 21
No active advertisement
ਅਜੀਤ ਡੈਸਕ 03-09-2025
ਸੁਭਾਨਪੁਰ, 2 ਸਤੰਬਰ (ਸਤਨਾਮ ਸਿੰਘ)-ਜਲੰਧਰ-ਅੰਮਿ੍ਤਸਰ ਨੈਸ਼ਨਲ ਹਾਈਵੇ 'ਤੇ ਕਾਲੀ ਵੇਈਾ ਦੇ ਪੁਲ ਦੇ ਨਜ਼ਦੀਕ ਸੜਕ ਵਿਚ ਜ਼ਿਆਦਾ ਮੀਂਹ ਪੈਣ ਕਰਕੇ ਵੱਡਾ ਪਾੜ ਪੈ ਜਾਣ ਕਾਰਨ ਆਉਣ ਜਾਣ ਵਾਲੇ ਰਾਹੀਆ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਤੇਜ਼ ਬਰਸਾਤ ਪੈਣ ਨਾਲ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਹੜ੍ਹਾਂ ਨਾਲ ਲੋਕ ਜੂਝ ਰਹੇ ਹਨ ਉੱਥੇ ਦੂਸਰੇ ਪਾਸੇ ਪੰਜਾਬ ਦੀਆਂ ਸੜਕਾਂ ਵੀ ਸੁਰੱਖਿਅਤ ਨਹੀਂ ਰਹੀਆਂ | ਜਿਸ ਦੀ ਤਾਜ਼ਾ ਮਿਸਾਲ ਸੁਭਾਨਪੁਰ ਦੇ ਨਜ਼ਦੀਕ ਕਾਲੀ ਵੇਈਾ ਦੇ ਪੁਲ ਦੇ ਨਜ਼ਦੀਕ ਸੜਕ ਵਿਚ ਵੱਡਾ ਪਾੜ ਪੈ ਜਾਣ ਤੋਂ ਮਿਲੀ ਹੈ | ਇਸ ਮੌਕੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਮੁਲਾਜ਼ਮ ਬੱਸ ਬੈਰੀਗੇਟ ਲਾਉਣ ਤੱਕ ਹੀ ਸੀਮਤ ਹਨ | ਨੈਸ਼ਨਲ ਹਾਈਵੇ ਤੋਂ ਗੱਡੀਆਂ ਬਹੁਤ ਸਪੀਡ 'ਤੇ ਜਾਂਦੀਆਂ ਹਨ | ਰਾਤ ਦੇ ਸਮੇਂ ਵਿਚ ਕੋਈ ਵੀ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਹੈ | ਸੰਬੰਧਿਤ ਪ੍ਰਸ਼ਾਸਨ ਨੂੰ ਇਸ ਸੜਕ ਵੱਲ ਜਲਦੀ ਤੋਂ ਜਲਦੀ ਜਲਦੀ ਧਿਆਨ ਦੇਣ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਅਨਾਜ 'ਚ ਹੇਰਾਫੇਰੀ ਕਰਨ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਨਾਲ ਮੋਠਾਂਵਾਲਾ ਵਿਖੇ 150 ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
Ad Position 24