ਫਗਵਾੜਾ, 2 ਸਤੰਬਰ (ਹਰਜੋਤ ਸਿੰਘ ਚਾਨਾ)-ਜ਼ਿਲ੍ਹਾ ਮੈਨੇਜਰ ਪੰਜਾਬ ਰਾਜ ਗੁਦਾਮ ਨਿਗਮ ਕਪੂਰਥਲਾ ਵਲੋਂ ਸਰਕਾਰੀ ਅਨਾਜ 'ਚ ਗਬਨ ਤੇ ਹੇਰਾਫੇਰੀ ਕਰਨ ਦੇ ਸਬੰਧ 'ਚ ਇਕ ਵਿਅਕਤੀ ਖ਼ਿਲਾਫ਼ ਧਾਰਾ 316(5) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕਰਵਾਇਆ ਹੈ | ਸ਼ਿਕਾਇਤ ਕਰਤਾ ਤੇਜਿੰਦਰ ਕੌਰ ਜ਼ਿਲ੍ਹਾ ਮੈਨੇਜਰ ਪੰਜਾਬ ਰਾਜ ਗੁਦਾਮ ਨਿਗਮ ਕਪੂਰਥਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸਤਪਾਲ ਸਿੰਘ ਕੇਂਦਰ ਇੰਚਾਰਜ ਤਕਨੀਕੀ ਸਹਾਇਕ ਰਾਜ ਗੁਦਾਮ ਤਾਇਨਾਤ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਦੇ ਮੈ. ਸਟਾਰ ਫੂਡ ਇੰਟਰਨੈਸ਼ਨਲ ਖਲਵਾੜਾ ਦੀ ਜਾਂਚ ਦੌਰਾਨ ਕਿਤਾਬਾਂ ਮੁਤਾਬਿਕ 7100 ਬੋਰੀਆਂ ਦੀ ਘਾਟ ਪਾਈ ਹੈ ਜਿਸ ਦੇ ਨਾਲ ਹੀ ਖਲਵਾੜਾ ਕੈਂਪਸ ਦੇ ਗੁਦਾਮਾਂ 'ਚ ਸੜਕਾਂ ਤੇ ਓਪਨ 'ਚ ਨਿਗਮ ਦੀ ਭੰਡਾਰ ਕਣਕ ਦਾ ਨਿਰੀਖਣ ਕਰਨ ਤੇ 1317 ਬੋਰੀਆਂ ਦੀ ਘਾਟ ਪਾਈ ਗਈ | ਜਿਸ ਸਬੰਧ 'ਚ ਹੁਣ ਤੱਕ ਕੁੱਲ 8417 ਬੋਰੀਆਂ ਦੀ ਘਾਟ ਪਾਈ ਗਈ | ਜਿਸ ਸਬੰਧ 'ਚ ਪੁਲਿਸ ਨੇ ਸਤਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਗਿਲਕੋ ਗਰੀਨ ਹੁਸ਼ਿਆਰਪੁਰ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ |