ਸੁਲਤਾਨਪੁਰ ਲੋਧੀ, 2 ਸਤੰਬਰ (ਨਰੇਸ਼ ਹੈਪੀ)-ਸ਼ਾਹ ਸੁਲਤਾਨ ਕਿ੍ਕਟ ਕਲੱਬ ਰਜਿ. ਸਮਾਜ ਸੇਵੀ ਸੰਸਥਾ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਕਨਵੀਨਰ ਚਤਰ ਸਿੰਘ ਰੀਡਰ ਦੀ ਅਗਵਾਈ ਹੇਠ ਅੱਜ ਹੜ੍ਹ ਪੀੜਤ ਪਿੰਡ ਦੇ ਸੱਜਣਾਂ ਨੂੰ 50 ਹਜ਼ਾਰ ਰੁਪਏ ਦਾ ਡੀਜ਼ਲ, ਇੱਕ ਕਿਸ਼ਤੀ ਭੇਟ ਕੀਤੀ ਗਈ ਹੈ ਅਤੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਭਵਿੱਖ ਵਿਚ ਵੀ ਹੜ੍ਹ ਪੀੜਤ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਸ਼ਾਹ ਸੁਲਤਾਨ ਕਿ੍ਕਟ ਕਲੱਬ ਸਮਾਜ ਸੇਵੀ ਸੰਸਥਾ ਦੇ ਸਮੂਹ ਮੈਂਬਰ ਸਾਹਿਬਾਨ ਹੜ੍ਹ ਪੀੜਤ ਲੋਕਾਂ ਦੇ ਨਾਲ ਹਨ | ਇਸ ਮੌਕੇ ਸੁਖਦੇਵ ਸਿੰਘ ਜੱਜ, ਯਸ਼ ਥਿੰਦ, ਜਤਿੰਦਰ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਸੰਧੂ, ਰਣਜੀਤ ਸਿੰਘ ਸੈਣੀ, ਅੰਗਰੇਜ਼ ਸਿੰਘ, ਹਰਮੀਤ ਸਿੰਘ, ਮਾਸਟਰ ਨਰੇਸ਼ ਕੋਹਲੀ, ਅਮਨ ਸ਼ਰਮਾ, ਵਿਵੇਕ ਗਾਬਾ, ਸੁਖਦੀਪ ਸਿੰਘ ਆਦਿ ਵਲੋਂ ਦਾਨ ਰਾਸ਼ੀ ਵਿਚ ਸਹਿਯੋਗ ਕੀਤਾ ਗਿਆ | ਇਸ ਮੌਕੇ ਕੁੰਦਨ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਸਰਪੰਚ, ਰਣਜੋਧ ਸਿੰਘ, ਸਤਨਾਮ ਸਿੰਘ ਹਾਜੀਪੁਰ, ਅਮਰਜੀਤ ਸਿੰਘ ਲੋਧੀਵਾਲ, ਇੰਦਰਜੀਤ ਸਿੰਘ ਕਬੀਰਪੁਰ, ਦਰਸ਼ਨ ਸਿੰਘ, ਕਰਨੈਲ ਸਿੰਘ ਬਾਊਪੁਰ, ਗੁਰਦੇਵ ਸਿੰਘ ਕਬੀਰਪੁਰ ਨੇ ਦਾਨ ਰਾਸ਼ੀ ਵਜੋਂ ਹੜ੍ਹ ਪੀੜਤਾਂ ਦੀ ਮਦਦ ਲਈ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |