28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 04-09-2025
• ਵਿਧਾਇਕਾ ਵਰਤੀ ਗਈ ਮਾੜੀ ਸ਼ਬਦਾਵਲੀ ਲਈ ਮੁਆਫ਼ੀ ਮੰਗੇ-ਕਿਸਾਨ ਆਗੂ
ਭੁਲੱਥ, 3 ਸਤੰਬਰ (ਮਨਜੀਤ ਸਿੰਘ ਰਤਨ)-ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਵਲੋਂ ਕਿਸਾਨ ਆਗੂ ਨਾਲ ਕੀਤੀ ਗਈ ਬਦਸਲੂਕੀ ਦੀ ਕਿਸਾਨ ਜਥੇਬੰਦੀਆਂ ਵਲੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ | ਇਸ ਸੰਬੰਧੀ ਕਿਸਾਨ ਆਗੂ ਸਰਬਜੀਤ ਸਿੰਘ ਧੀਰਪੁਰ ਸਕੱਤਰ ਜਨਰਲ ਜ਼ਿਲ੍ਹਾ ਕਪੂਰਥਲਾ, ਜਸਵਿੰਦਰ ਸਿੰਘ ਮਾਨਾ ਤਲਵੰਡੀ ਮੀਤ ਪ੍ਰਧਾਨ ਕਪੂਰਥਲਾ, ਕਸ਼ਮੀਰ ਸਿੰਘ ਬੋਪਾਰਾਏ ਮੀਤ ਪ੍ਰਧਾਨ ਬਲਾਕ ਭੁਲੱਥ ਤੇ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ ਵਲੋਂ ਜਾਰੀ ਕੀਤੇ ਗਏ ਇਕ ਸਾਂਝੇ ਬਿਆਨ 'ਚ ਕਿਹਾ ਗਿਆ ਕਿ ਜੋ ਪਾਣੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਜਲੰਧਰ ਤੋਂ ਨਕੋਦਰ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨਕੋਦਰ ਵਿਚ ਬੰਨ੍ਹ ਦੇਖਣ ਆਈ ਸੀ, ਉੱਥੇ ਸਾਡੀ ਜਥੇਬੰਦੀ ਦੇ ਆਗੂ ਅਮਰੀਕ ਸਿੰਘ ਪ੍ਰਧਾਨ ਜਲੰਧਰ ਕਾਦੀਆਂ ਵੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਐਮ.ਐਲ.ਏ. ਨੂੰ ਮਿਲਣ ਵਾਸਤੇ ਆਏ ਹੋਏ ਸਨ | ਉਨ੍ਹਾਂ ਨੇ ਬੀਬੀ ਨੂੰ ਪੁੱਛਿਆ ਕਿ ਹੁਣ ਲੋਕ ਹੜ੍ਹ ਦੀ ਮਾਰ ਨਾਲ ਮਰ ਰਹੇ ਹਨ ਤੁਸੀਂ ਧੁੱਸੀ ਬੰਨ੍ਹ ਉੱਪਰ ਮਿੱਟੀ ਜਾਂ ਨਾਲਿਆਂ ਦਰਿਆਵਾਂ ਦੀ ਸਫ਼ਾਈ ਪਹਿਲਾਂ ਕਿਉਂ ਨਹੀਂ ਕਰਵਾਈ | ਇਸ ਸਵਾਲ 'ਤੇ ਐਮ. ਐਲ.ਏ. ਭੜਕ ਪਈ ਤੇ ਪ੍ਰਧਾਨ ਤੇ ਉਨ੍ਹਾਂ ਦੇ ਸਾਥੀਆਂ ਤੇ ਬਹੁਤ ਭੱਦੀ ਸ਼ਬਦਾਵਲੀ ਬੋਲਦਿਆਂ ਕਿਹਾ ਕਿ ਤੁਸੀਂ ਹਰੀਆਂ ਪੱਗਾਂ ਬੰਨ੍ਹ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ | ਇਸ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਸਖ਼ਤ ਨਿੰਦਾ ਕਰਦੇ ਹੋਏ ਜਥੇਬੰਦੀ ਆਗੂਆਂ ਨੇ ਕਿਹਾ ਕਿ ਐਮ.ਐਲ.ਏ. ਇੰਦਰਜੀਤ ਕੌਰ ਮਾਨ ਨੂੰ ਇਸ ਵਰਤੀ ਗਈ ਮਾੜੀ ਸ਼ਬਦਾਵਲੀ ਪ੍ਰਤੀ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਲੋਕਾਂ ਤੱਕ ਸਹੀ ਅਰਥਾਂ ਵਿਚ ਰਾਹਤ ਬਚਾਉਣਾ ਮੁੱਖ ਮਕਸਦ-ਕਿਸਾਨ ਆਗੂ ਰਾਹਤ ਸਮੱਗਰੀ ਲਿਆਉਣ ਸਮੇਂ 'ਆਪਣਾ... ਅਗਲੀ ਖ਼ਬਰ ਧਾਲੀਵਾਲ ਨੇ ਫਗਵਾੜਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
Ad Position 24