28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਰਾਹਤ ਸਮੱਗਰੀ ਲਿਆਉਣ ਸਮੇਂ 'ਆਪਣਾ ਰਾਹਤ ਕੈਂਪ' ਨਾਲ ਸੰਪਰਕ ਕੀਤਾ ਜਾਵੇ-ਕਿਸਾਨ ਆਗੂ

Ad Position 21
No active advertisement
ਅਜੀਤ ਡੈਸਕ 04-09-2025
ਸੁਲਤਾਨਪੁਰ ਲੋਧੀ, 3 ਸਤੰਬਰ (ਨਰੇਸ਼ ਹੈਪੀ)-ਰਾਹਤ ਸਮੱਗਰੀ ਸਹੀ ਅਰਥਾਂ ਵਿਚ ਉਨ੍ਹਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਮੰਡ ਬਾਊਪੁਰ ਸਾਗਰਾਂ ਵੱਲੋਂ ਇਕ ਕਮੇਟੀ ਬਣਾਈ ਗਈ ਹੈ ਤੇ ਪਿੰਡ ਬਾਊਪੁਰ ਤੇ ਆਪਣਾ ਰਾਹਤ ਕੈਂਪ ਲਗਾਇਆ ਗਿਆ ਹੈ, ਜਿਸ ਰਾਹੀਂ ਹੜ੍ਹ ਪੀੜਤ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ, ਇਹ ਜਾਣਕਾਰੀ ਪਿੰਡ ਬਾਊਪੁਰ ਦੇ ਸਰਪੰਚ ਗੁਰਮੀਤ ਸਿੰਘ ਸਾਂਗਰਾ ਤੇ ਪ੍ਰਮੁੱਖ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਦਿੱਤੀ | ਕਿਸਾਨ ਆਗੂਆਂ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਸੰਗਤਾਂ ਬਹੁਤ ਦੂਰੋਂ ਦੂਰੋਂ ਰਾਸ਼ਨ ਤੇ ਰਾਹਤ ਸਮਗਰੀ ਲੈ ਕੇ ਪਹੁੰਚ ਰਹੀਆਂ ਹਨ | ਪ੍ਰੰਤੂ ਕੁਝ ਸਿਆਸੀ ਲੀਡਰ ਸਿਰਫ਼ ਆਪਣੀ ਸਿਆਸਤ ਨੂੰ ਕਾਇਮ ਰੱਖਣ ਲਈ ਉਨ੍ਹਾਂ ਦਾਨੀ ਸੱਜਣਾਂ ਨੂੰ ਗੁਮਰਾਹ ਕਰਦੇ ਹਨ ਅਤੇ ਸਿਰਫ਼ ਉਨ੍ਹਾਂ ਦਾ ਕੰਮ ਫ਼ੋਟੋਆਂ ਖਿਚਵਾਉਣ ਤੱਕ ਹੀ ਸੀਮਤ ਹੈ | ਉਨ੍ਹਾਂ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਰਾਹਤ ਸਮਗਰੀ ਤਾਂ ਉਨ੍ਹਾਂ ਨੂੰ ਵੰਡੀ ਜਾ ਰਹੀ ਹੈ, ਜਿਨ੍ਹਾਂ ਨੂੰ ਹਾਲੇ ਜ਼ਰੂਰਤ ਵੀ ਨਹੀਂ ਤਾਂ ਅਸੀਂ ਹੜ੍ਹ ਪੀੜਿਤ ਕਮੇਟੀ ਪਿੰਡ ਬਾਊਪੁਰ- ਸਾਗਰਾਂ ਬਣਾਈ ਹੈ ਤੇ ਨਾਲ ਹੀ ਹੜ੍ਹ ਨਾਲ ਘਿਰੇ 16 ਪਿੰਡਾਂ ਦੇ ਹਰੇਕ ਆਗੂਆਂ ਨੂੰ ਲੈ ਕੇ ਇੱਕ 28 ਮੈਂਬਰੀ ਕਮੇਟੀ ਬਣਾਈ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸੀਂ ਪੁਲ ਤੇ ਰਾਹਤ ਕੈਂਪ ਵੀ ਲਗਾਇਆ ਹੋਇਆ ਹੈ ਅਤੇ ਜਿਹੜੇ ਦਾਨੀ ਸੱਜਣ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਆਉਂਦੇ ਹਨ, ਉਹ ਸਾਡੀ ਕਮੇਟੀ ਨਾਲ ਸੰਪਰਕ ਕਰਨ ਤਾਂ ਕਿ ਅਸਲੀਅਤ ਵਿਚ ਹੜ੍ਹ ਪੀੜਿਤ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਸਕੇ | ਉਨ੍ਹਾਂ ਕਿਹਾ ਕਿ ਰਾਹਤ ਕੈਂਪ ਲਗਾਉਣ ਦਾ ਮਕਸਦ ਇਹ ਹੈ ਕਿ ਸਾਡੀ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਆਪਣੇ ਪਿੰਡ ਦੇ ਪੀੜਿਤ ਪਰਿਵਾਰਾਂ ਦਾ ਪਤਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਕੈਂਪ ਵਿਚ ਜੋ ਵੀ ਵਸਤੂ ਹੁੰਦੀ ਹੈ, ਉਸ ਨੂੰ ਆਪਣੇ ਭਰਾਵਾਂ ਦੀ ਸਲਾਹ ਨਾਲ ਸ਼ਨਾਖ਼ਤ ਕਰਕੇ ਪੀੜਤ ਪਰਿਵਾਰਾਂ ਨੂੰ ਵੰਡੀ ਜਾਂਦੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਇਸ ਪਰਿਵਾਰ ਨੂੰ ਇਸ ਵਸਤੂ ਦੀ ਜ਼ਰੂਰਤ ਹੈ | ਕਿਸਾਨ ਆਗੂਆਂ ਨੇ ਆਪਣੇ ਨੰਬਰ ਜਾਰੀ ਕਰਦਿਆਂ ਸਮੂਹ ਦਾਨੀ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਰਾਹਤ ਸਮਗਰੀ ਲੈ ਕੇ ਆਉਣ ਤਾਂ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰ ਲੈਣ ਕਿਉਂਕਿ ਕਈ ਵਾਰ ਉਹ ਅਜਿਹੀ ਵਸਤੂ ਲੈ ਕੇ ਆ ਜਾਂਦੇ ਹਨ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵੀ ਚਾਰ ਟਰਾਲੇ ਅਚਾਰ ਦੇ ਪਸ਼ੂਆਂ ਦੇ ਲਈ ਆਏ ਸਨ, ਪਰੰਤੂ ਉਨ੍ਹਾਂ ਨੂੰ ਰੱਖਣ ਲਈ ਸਾਡੇ ਕੋਲ ਕੋਈ ਜਗ੍ਹਾ ਨਹੀਂ ਸੀ ਅਤੇ ਫਿਰ ਉਨ੍ਹਾਂ ਵੀਰਾਂ ਨੂੰ ਵਾਪਸ ਕੀਤਾ | ਉਨ੍ਹਾਂ ਬੇਨਤੀ ਕੀਤੀ ਕਿ ਉਹ ਜਦੋਂ ਵੀ ਆਉਣ ਸਾਡੇ ਨਾਲ ਸੰਪਰਕ ਕਰਕੇ ਹੀ ਆਉਣ | ਕਿਸਾਨ ਆਗੂਆਂ ਨੇ ਦੱਸਿਆ ਕਿ ਹੁਣ ਰਾਹਤ ਸਮੱਗਰੀ ਵੱਡੀ ਮਾਤਰਾ ਵਿਚ ਪਹੁੰਚ ਚੁੱਕੀ ਹੈ ਜਿਸ ਦੀ ਹੁਣ ਫ਼ਿਲਹਾਲ ਜ਼ਰੂਰਤ ਨਹੀਂ ਹੈ ਤੇ ਜਦੋਂ 20-25 ਦਿਨ ਬਾਅਦ ਪਾਣੀ ਉਤਰੇਗਾ, ਤਦ ਸਾਨੂੰ ਬਹੁਤ ਰਾਹਤ ਲਈ ਸਮਾਨ ਦੀ ਜ਼ਰੂਰਤ ਹੋਵੇਗੀ | ਜਿਵੇਂ ਡੀਜ਼ਲ, ਬੋਰੇ, ਲੋਹੇ ਦੀ ਤਾਰ ਆਦਿ ਜ਼ਰੂਰਤ ਪਵੇਗੀ ਤੇ ਫ਼ਸਲ ਬੀਜਣ ਸਮੇਂ ਬੀਜ, ਖਾਦਾਂ ਤੇ ਦਵਾਈ ਦੀ ਵੀ ਜ਼ਰੂਰਤ ਹੋਵੇਗੀ ਤਾਂ ਦਾਨੀ ਸੱਜਣ ਉਸ ਸਮੇਂ ਰਾਹਤ ਸਮਗਰੀ ਲੈ ਕੇ ਆਉਣ ਤਾਂ ਕਿ ਪੀੜਿਤ ਲੋਕਾਂ ਨੂੰ ਵੰਡੀ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਡੱਲਾ ਸਾਹਿਬ ਨੇੜਲੇ ਡੇਢ ਦਰਜਨ ਪਿੰਡਾਂ ਦੀ 5 ਹਜ਼ਾਰ ਦੇ ਕਰੀਬ ਝੋਨੇ ਫ਼ਸਲ ਪਾਣੀ 'ਚ ਡੁੱਬੀ ਪ੍ਰਸ਼ਾਸਨ ਤੋਂ ਅੱਕੇ ਲ... ਅਗਲੀ ਖ਼ਬਰ ਹੜ੍ਹ ਪੀੜਤ ਲੋਕਾਂ ਤੱਕ ਸਹੀ ਅਰਥਾਂ ਵਿਚ ਰਾਹਤ ਬਚਾਉਣਾ ਮੁੱਖ ਮਕਸਦ-ਕਿਸਾਨ ਆਗੂ ਰਾਹਤ ਸਮੱਗਰੀ ਲਿਆਉਣ ਸਮੇਂ 'ਆਪਣਾ...
Ad Position 24