28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬਾਵਾ ਚਰਨਜੀਤ ਸਿੰਘ ਦੀ 42ਵੀਂ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 04-09-2025
ਬੇਗੋਵਾਲ, 3 ਸਤੰਬਰ (ਸੁਖਜਿੰਦਰ ਸਿੰਘ)-ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਮੁੱਖ ਸੇਵਾਦਾਰ ਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਦੇ ਪਤੀ ਬਾਵਾ ਚਰਨਜੀਤ ਸਿੰਘ ਦੀ 42ਵੀਂ ਸਾਲਾਨਾ ਬਰਸੀ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਈ ਅਜੀਤ ਸਿੰਘ ਅਕਬਰਪੁਰ ਵਾਲੇ, ਭਾਈ ਗੁਰਮੁਖ ਸਿੰਘ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ, ਭਾਈ ਸੁਲੱਖਣ ਸਿੰਘ ਆਦਿ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਨਾਲ ਜੋੜਿਆ | ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਸੰਸਾਰਿਕ ਤੌਰ 'ਤੇ ਉਨ੍ਹਾਂ ਦੇ ਪਤੀ ਨੂੰ ਗਿਆਂ ਨੂੰ 42 ਸਾਲ ਹੋ ਗਏ ਹਨ, ਪਰ ਪ੍ਰਮਾਤਮਾ ਰੂਪੀ ਪਤੀ ਨੇ ਹਮੇਸ਼ਾ ਉਨ੍ਹਾਂ ਦੇ ਅੰਗ ਸੰਗ ਹੋ ਕੇ ਜਿੱਥੇ ਸੰਸਾਰ ਵਿਚ ਵਿਚਰਨ ਦਾ ਬਲ ਬਖ਼ਸ਼ਿਆ ਉੱਥੇ ਹਮੇਸ਼ਾ ਨਾਮ ਬਾਣੀ ਤੇ ਸਿਮਰਨ ਬਖ਼ਸ਼ਿਆ ਹੈ | ਜਿਸ ਦੀ ਬਦੌਲਤ ਅੱਜ ਤੁਹਾਡੀ ਸੰਗਤਾਂ ਦੀ ਚਾਹੇ ਉਹ ਧਾਰਮਿਕ ਖੇਤਰ ਹੋਵੇ ਚਾਹੇ ਉਹ ਰਾਜਨੀਤਿਕ ਖੇਤਰ ਹੋਵੇ ਚਾਹੇ ਉਹ ਸਮਾਜਿਕ ਖੇਤਰ ਹੋਵੇ ਤੁਹਾਡੀ ਨਿਮਾਣੀ ਸੇਵਾਦਾਰ ਹੋ ਕੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੀ ਹਾਂ | ਉਨ੍ਹਾਂ ਕਿਹਾ ਕਿ ਸੰਗਤਾਂ ਦੇ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸ਼ੀਰਵਾਦ ਸਦਕਾ ਅੱਜ ਤੁਹਾਡੀ ਨਿਮਾਣੀ ਸੇਵਾਦਾਰ ਸਿੱਖ ਕੌਮ ਵਿਚ ਤੇ ਪੰਜਾਬ ਦੇ ਵੱਖ-ਵੱਖ ਮਾਮਲਿਆਂ ਵਿਚ ਵੱਡੀਆਂ ਜ਼ਿੰਮੇਵਾਰੀਆਂ ਨਿਭਾਅ ਚੁੱਕੀ ਹਾਂ | ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਇਸ ਸਮੇਂ ਹੜ੍ਹਾਂ ਨਾਲ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਹੈ, ਪਰ ਅਫ਼ਸੋਸ ਰਾਜ ਤੇ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਦੇ ਉਨ੍ਹਾਂ ਬਹਾਦਰ ਸੂਰਬੀਰ ਯੋਧਿਆਂ ਤੇ ਅੰਨ ਦਾਤਾ ਕਹਾਉਣ ਵਾਲਿਆਂ ਦੀ ਬਾਂਹ ਨਹੀਂ ਫੜੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟਵੀਟ ਕਰਕੇ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਉਹ ਪਿਛਲੇ ਕੁੱਝ ਦਿਨਾਂ ਤੋਂ ਮੰਡ ਦੇ ਏਰੀਏ ਵਿਚ ਫੀਡ ਲੰਗਰ ਹੋਰ ਜ਼ਰੂਰੀ ਵਸਤਾਂ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਵਲੋਂ ਪਹੁੰਚਾ ਰਹੇ ਹਨ | ਇਸ ਤੋਂ ਪਹਿਲਾਂ ਪ੍ਰੋ. ਜਸਵੰਤ ਸਿੰਘ ਮੁਰੱਬੀਆ, ਸਾਬਕਾ ਚੇਅਰਮੈਨ ਰਣਜੀਤ ਸਿੰਘ ਬਿੱਟੂ ਆਦਿ ਨੇ ਵੀ ਬਾਬਾ ਚਰਨਜੀਤ ਸਿੰਘ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸੇ ਦੌਰਾਨ ਹਰ ਸਾਲ ਦੀ ਤਰ੍ਹਾਂ ਇਕ ਫ਼ਰੀ ਮੈਡੀਕਲ ਕੈਂਪ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਲਗਾਇਆ ਗਿਆ | ਜਿਸ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ 415 ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਫ਼ਰੀ ਦਵਾਈਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ 15 ਮਰੀਜ਼ਾਂ ਦੇ ਅੱਖਾਂ ਦੇ ਆਪੇ੍ਰਸ਼ਨ ਹੋਣੇ ਪਾਏ ਗਏ, ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਵਿਚ ਬੇਗੋਵਾਲ ਤੋਂ ਲਿਜਾ ਕੇ ਗੁਰੂ ਰਾਮਦਾਸ ਹਸਪਤਾਲ ਵਿਖੇ ਆਪੇ੍ਰਸ਼ਨ ਕਰਵਾਇਆ ਜਾਵੇਗਾ | ਇਸ ਮੌਕੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਸਥਾਨ ਦੀ ਮੈਨੇਜਰ ਯੁਵਰਾਜ ਭੁਪਿੰਦਰ ਸਿੰਘ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਵਿਜੋਲਾ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਕੌਂਸਲਰ ਵਿਕਰਮਜੀਤ ਸਿੰਘ ਵਿੱਕੀ, ਪਿ੍ੰਸੀਪਲ ਸੇਵਾ ਸਿੰਘ ਭਦਾਸ, ਹੈੱਡ ਮਾਸਟਰ ਫੁੰਮਣ ਸਿੰਘ, ਮਾਸਟਰ ਰੂੜ ਸਿੰਘ, ਜਰਨੈਲ ਸਿੰਘ ਸਾਬਕਾ ਸਰਪੰਚ ਟਾਂਡੀ, ਸੁਖਦੇਵ ਸਿੰਘ ਸਾਬਕਾ ਸਰਪੰਚ, ਤਰਲੋਕ ਸਿੰਘ ਭਦਾਸ, ਜਸਵੰਤ ਸਿੰਘ ਫਰਾਂਸ, ਮਾਸਟਰ ਹਜੂਰ ਸਿੰਘ, ਬਲਵਿੰਦਰ ਸਿੰਘ ਕਰਨੈਲ ਗੰਜ,ਅਮਰੀਕ ਸਿੰਘ ਨਡਾਲੀ, ਹੈੱਡਮਾਸਟਰ ਨਿਸ਼ਾਨ ਸਿੰਘ, ਨੰਬਰਦਾਰ ਸੁਰਜੀਤ ਸਿੰਘ ਦੋਲੋਵਾਲ, ਜਗਤਾਰ ਸਿੰਘ ਜੇ.ਈ., ਸੁਖਵਿੰਦਰ ਸਿੰਘ ਸੁੱਖਾ ਵਾਰਡ ਨੰਬਰ ਦੋ, ਨਗਰ ਪੰਚਾਇਤ ਨਡਾਲਾ ਦੇ ਸਾਬਕਾ ਪ੍ਰਧਾਨ ਡਾਕਟਰ ਨਰਿੰਦਰ ਪਾਲ ਬਾਵਾ, ਡੀ.ਐਸ.ਪੀ. ਸੁਰਿੰਦਰ ਸਿੰਘ ਨਡਾਲਾ, ਮੁਖ਼ਤਿਆਰ ਸਿੰਘ ਭਗਵਾਨਪੁਰ, ਬਲਵਿੰਦਰ ਸਿੰਘ ਨੰਗਲ ਲੁਬਾਣਾ ਬਲਾਕ ਸੰਮਤੀ ਮੈਂਬਰ, ਜੋਗਿੰਦਰ ਸਿੰਘ ਸਾਬਕਾ ਸਰਪੰਚ ਧੱਕੜ, ਨੰਬਰਦਾਰ ਗੁਰਦੀਪ ਸਿੰਘ, ਅਮਰੀਕ ਸਿੰਘ ਸਰਪੰਚ ਰਾਵਾਂ, ਦਲਜੀਤ ਕੌਰ ਪ੍ਰਧਾਨ, ਗੁਰਦੀਪ ਕੌਰ, ਸ਼ਰਨਜੀਤ ਕੌਰ, ਲਖਵਿੰਦਰ ਸਿੰਘ ਆੜ੍ਹਤੀ, ਕਸ਼ਮੀਰ ਸਿੰਘ ਸਰਪੰਚ ਸਿੰਘ ਦੋਲੋਵਾਲ ਆਦਿ ਹਜ਼ਾਰ ਸਨ | ਇਸ ਸਟੇਜ ਦੀ ਸੇਵਾ ਬਲਜਿੰਦਰ ਸਿੰਘ ਬੱਬੂ ਟਾਹਲੀ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 50 ਲੱਖ ਦੀ ਗਰਾਂਟ ਦਾ ਐਲਾਨ ਅਗਲੀ ਖ਼ਬਰ ਜ਼ੋਰਦਾਰ ਬਾਰਿਸ਼ ਕਾਰਨ ਦੋਨਾ ਖੇਤਰ ਦੇ ਤਿੰਨ ਤੋਂ ਵੱਧ ਪਿੰਡਾਂ ਦੀ 250 ਏਕੜ ਤੋਂ ਵੱਧ ਫ਼ਸਲ ਪਾਣੀ 'ਚ ਡੁੱਬੀ
Ad Position 24