19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਡਾ. ਮਦਨ ਮੋਹਨ ਧੀਰ ਦੀ 13ਵੀਂ ਬਰਸੀ ਤੇ ਪਰਿਵਾਰ ਨੇ 'ਆਪਣੀ ਰਸੋਈ' ਵਿਚ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 06-09-2025
ਕਪੂਰਥਲਾ, 5 ਸਤੰਬਰ (ਵਿ.ਪ੍ਰ.)-ਉੱਘੇ ਸਮਾਜ ਸੇਵਕ ਆਯੁਰਵੈਦਿਕ ਅਫ਼ਸਰ ਡਾ. ਮਦਨ ਮੋਹਨ ਧੀਰ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੀ 13ਵੀਂ ਬਰਸੀ ਸਬੰਧੀ 'ਆਪਣੀ ਰਸੋਈ' ਵਿਚ ਲੰਗਰ ਲਗਾਇਆ ਗਿਆ ਜੋ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਨਿਰੰਤਰ ਜਾਰੀ ਰਿਹਾ | ਲੰਗਰ ਵਰਤਾਉਣ ਦੀ ਸੇਵਾ ਵਿਚ ਉਨ੍ਹਾਂ ਦੇ ਪੁੱਤਰ ਡਾ. ਰਜੀਵ ਧੀਰ, ਨੂੰ ਹ ਜੋਤੀ ਧੀਰ, ਗੁਰਜੀਤ ਬਾਵਾ, ਮਧੂ ਬਾਵਾ, ਵੈਭਵ ਧੀਰ, ਪਿ੍ਯੰਕਾ ਧੀਰ, ਡਾ. ਪਾਰਥ ਧੀਰ, ਡਾ. ਧਰੁਵ ਧੀਰ, ਹਰਜੀਤ ਸਿੰਘ ਨੰਦ, ਸ਼ਾਮ ਸੁੰਦਰ ਸ਼ਰਮਾ, ਅਸ਼ਵਨੀ ਸ਼ਰਮਾ, ਸਚਿਨ ਬਾਵਾ, ਟੀ.ਐਮ. ਬਾਲੀ, ਹਰੀਸ਼ ਚੋਪੜਾ ਨੇ ਸਹਿਯੋਗ ਦਿੱਤਾ | ਆਪਣੀ ਰਸੋਈ ਦੇ ਸੰਚਾਲਕ ਡਾ. ਰਜੀਵ ਧੀਰ ਤੇ ਗੁਰਜੀਤ ਬਾਵਾ ਨੇ ਦੱਸਿਆ ਕਿ ਡਾ. ਮਦਨ ਮੋਹਨ ਧੀਰ ਨੇ ਸਰਕਾਰੀ ਨੌਕਰੀ ਤੋਂ ਇਲਾਵਾ ਸੇਵਾ ਮੁਕਤੀ ਉਪਰੰਤ ਵੀ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ | ਇੱਥੇ ਵਰਨਣਯੋਗ ਹੈ ਕਿ ਪਿਛਲੇ 8 ਸਾਲਾਂ ਤੋਂ ਦੇਵੀ ਤਲਾਬ ਮੰਦਿਰ ਰੋਡ 'ਤੇ ਲੋੜਵੰਦ ਲੋਕਾਂ ਨੂੰ 10 ਰੁਪਏ ਥਾਲੀ ਆਪਣੀ ਰਸੋਈ ਵਲੋਂ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਇਸ ਕਾਰਜ ਵਿਚ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਸਹਿਯੋਗ ਦੇ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਬੀਬੀ ਜਗੀਰ ਕੌਰ ਵਲੋਂ ਮੰਡ ਖੇਤਰ ਦੇ ਹੜ੍ਹ ਪੀੜਤਾਂ ਨੂੰ 154 ਤੋੜੇ ਫੀਡ ਦੇ ਦਿੱਤੇ ਅਗਲੀ ਖ਼ਬਰ ਪਿੰਡ ਇਬਰਾਹੀਮਵਾਲ ਵਿਚ ਪੇਂਟ ਦੀ ਦੁਕਾਨ ਨੂੰ ਲੱਗੀ ਅੱਗ <br/>
Ad Position 24