19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬੀਬੀ ਜਗੀਰ ਕੌਰ ਵਲੋਂ ਮੰਡ ਖੇਤਰ ਦੇ ਹੜ੍ਹ ਪੀੜਤਾਂ ਨੂੰ 154 ਤੋੜੇ ਫੀਡ ਦੇ ਦਿੱਤੇ

Ad Position 21
No active advertisement
ਅਜੀਤ ਡੈਸਕ 06-09-2025
ਬੇਗੋਵਾਲ, 5 ਸਤੰਬਰ (ਸੁਖਜਿੰਦਰ ਸਿੰਘ)-ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਹਰ ਹਾਲਾਤਾਂ ਵਿਚ ਖੜੀ ਹਾਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਨੇ ਅੱਜ ਮੰਡ ਖੇਤਰ ਦੇ ਹੜ੍ਹ ਪੀੜਤਾਂ ਨੂੰ 154 ਤੋੜੇ ਫੀਡ ਦੇ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈ ਕੁਦਰਤ ਦੀ ਕਰੋਪੀ ਕਾਰਨ ਆਏ ਹੜ੍ਹਾਂ ਨਾਲ ਸਾਡਾ ਮੰਡ ਖੇਤਰ ਕਾਫ਼ੀ ਪ੍ਰਭਾਵਿਤ ਹੋਇਆ ਹੈ, ਜਿਨ੍ਹਾਂ ਦੇ ਹਰ ਦੁੱਖ ਸੁੱਖ ਵਿਚ ਉਹ ਭਾਈਵਾਲ ਬਣ ਕੇ ਵਿਚਰ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਨੂੰ ਲੰਗਰ ਪਾਣੀ ਤੋਂ ਵੱਧ ਜ਼ਰੂਰਤ ਉਨ੍ਹਾਂ ਦੇ ਮੁੜ ਵਸੇਬੇ ਕਰਨ ਦੀ ਹੈ ਅਤੇ ਉਹ ਇਕ ਪਲੈਨਿੰਗ ਬਣਾ ਰਹੇ ਹਨ ਪਾਣੀ ਉੱਤਰਨ ਤੋਂ ਬਾਅਦ ਉਹ ਜ਼ਮੀਨਾਂ ਵਿਚੋਂ ਮਿੱਟੀ ਰੇਤਾ ਚੁੱਕ ਕੇ ਵਾਹੀ ਯੋਗ ਜ਼ਮੀਨ ਬਣਾਉਣ ਲਈ ਕਿੰਨਾ ਡੀਜ਼ਲ ਲੱਗੇਗਾ ਕਿੰਨਾ ਬੀਜ ਪਏਗਾ, ਕਿੰਨੀ ਫ਼ਸਲ ਬੀਜਣ ਵਾਸਤੇ ਹੋਰ ਸਮਗਰੀ ਦੀ ਲੋੜ ਹੈ, ਉਹ ਬਿਨਾਂ ਭੇਦ ਭਾਵ ਤੋਂ ਹਰ ਵਿਅਕਤੀ ਦੀ ਮਦਦ ਕਰਨਗੇ | ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਪਾਣੀ ਦਾ ਵਹਾਅ ਬਿਲਕੁਲ ਖ਼ਤਮ ਹੋਣ ਉਪਰੰਤ ਉਹ ਇਨ੍ਹਾਂ ਘਰਾਂ ਦੇ ਵਿਚ ਖ਼ੁਦ ਜਾਣਗੇ ਤੇ ਉਨ੍ਹਾਂ ਮੁਤਾਬਿਕ ਸਾਰੀਆਂ ਯੋਜਨਾਵਾਂ ਬਣਾਉਣਗੇ | ਉਨ੍ਹਾਂ ਕਿਹਾ ਕਿ ਜਦ ਤੱਕ ਹਾਲਾਤ ਕਾਬੂ ਵਿਚ ਨਹੀਂ ਆ ਜਾਂਦੇ ਉਹ ਹਰ ਤਰਾਂ ਉਨ੍ਹਾਂ ਦੇ ਦੁੱਖ ਸੁੱਖ ਵਿਚ ਨਾਲ ਰਹਿਣਗੇ | ਬੀਬੀ ਜਗੀਰ ਕੌਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਦੀ ਬਾਂਹ ਫੜਨ | ਇਸ ਮੌਕੇ ਅਮਰੀਕ ਸਿੰਘ ਪੀ.ਏ., ਪ੍ਰੀਤਮ ਸਿੰਘ, ਦਲਜੀਤ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ ਟਾਂਡੀ, ਰਾਜਨਪਾਲ ਸਿੰਘ ਸਾਬਕਾ ਸਰਪੰਚ ਹਬੀਬਵਾਲ, ਦਲਜੀਤ ਸਿੰਘ, ਸਰਬਜੀਤ ਸਿੰਘ ਖਾਸਰੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੋਗਿੰਦਰ ਸਿੰਘ ਪੰਨੂ ਨਮਿਤ ਭੋਗ ਤੇ ਅੰਤਿਮ ਅਰਦਾਸ ਭਲਕੇ <br/> ਅਗਲੀ ਖ਼ਬਰ ਡਾ. ਮਦਨ ਮੋਹਨ ਧੀਰ ਦੀ 13ਵੀਂ ਬਰਸੀ ਤੇ ਪਰਿਵਾਰ ਨੇ 'ਆਪਣੀ ਰਸੋਈ' ਵਿਚ ਲੰਗਰ ਲਗਾਇਆ <br/>
Ad Position 24