ਕਪੂਰਥਲਾ, 6 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸੀ.ਬੀ.ਐੱਸ.ਈ. ਵਲੋਂ ਕਲੱਸਟਰ 18ਵੀਂ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਲਿਟਲ ਏਾਜਲਸ ਕੋ-ਐੱਡ ਸਕੂਲ ਦੀ ਵਿਦਿਆਰਥਣ ਸਰਗੁਣ ਕੌਰ ਨੇ ਅੰਡਰ 14 ਉਮਰ ਵਰਗ ਵਿਚ ਸ਼ਾਟਪੁੱਟ ਵਿਚ ਗੋਲਡ ਮੈਡਲ, ਲੌਂਗ ਜੰਪ ਵਿਚ ਸਿਲਵਰ ਮੈਡਲ ਤੇ ਰੁਦਰਾ ਸਿੰਘ ਨੇਗੀ ਨੇ 100 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਤੇ ਡਿਸਕਸ ਥਰੋ ਵਿਚ ਸਿਲਵਰ ਮੈਡਲ ਜਿੱਤਿਆ | ਸਕੂਲ ਦੀ ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਨੇ ਦੱਸਿਆ ਕਿ ਅੰਡਰ 17 ਸਾਲ ਉਮਰ ਵਰਗ ਵਿਚ ਲੌਂਗ ਜੰਪ ਵਿਚ ਮੌਲਿਕ ਉਪਾਧਿਆ ਨੇ ਗੋਲਡ ਮੈਡਲ ਤੇ ਅੰਡਰ 19 ਉਮਰ ਵਰਗ ਵਿਚ ਡਿਸਕਸ ਥਰੋ ਦੇ ਮੁਕਾਬਲੇ ਵਿਚ ਨੀਤਿਕਾ ਜੋਸ਼ੀ ਨੇ ਕਾਂਸੀ ਦਾ ਮੈਡਲ ਜਿੱਤ ਕਾ ਸਕੂਲ ਦਾ ਨਾਂਅ ਰੌਸ਼ਨ ਕੀਤਾ | ਚੈਂਪੀਅਨਸ਼ਿਪ ਵਿਚ ਜੇਤੂ ਰਹੇ ਵਿਦਿਆਰਥੀ ਸਰਗੁਣ ਕੌਰ, ਰੁਦਰਾ ਸਿੰਘ ਨੇਗੀ ਤੇ ਮੌਲਿਕ ਉਪਾਧਿਆ ਨੈਸ਼ਨਲ ਚੈਂਪੀਅਨਸ਼ਿਪ ਲਈ ਚੁਣੇ ਗਏ | ਸਕੂਲ ਦੀ ਚੇਅਰਪਰਸਨ ਕਿਰਨਦੀਪ ਕੌਰ ਖਿੰਡਾ ਤੇ ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਨੇ ਸਪੋਰਟਸ ਕਾਲਜ ਜਲੰਧਰ ਵਿਚ ਕਰਵਾਈ ਗਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਉਨਾਂ ਦੀ ਕੋਚ ਰਜਨੀ ਦੇਵੀ ਨੂੰ ਮੁਬਾਰਕਬਾਦ ਦਿੱਤੀ | ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਭਵਿੱਖ ਵਿਚ ਵੀ ਖੇਡ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲੈਣ |