ਸੁਲਤਾਨਪੁਰ ਲੋਧੀ, 22 ਸਤੰਬਰ (ਥਿੰਦ)-ਯੂ.ਕੇ. ਵਿਚ ਸਟੱਡੀ ਕਰਨ ਦੇ ਚਾਹਵਾਨ ਵਿਦਿਆਰਥੀ ਹੁਣ ਬਿਨਾਂ ਆਈਲੈਟਸ ਅਤੇ ਇੰਟਰਵਿਊ ਦੇ ਸਤੰਬਰ ਇਨਟੇਕ ਲਈ ਆਪਣਾ ਸਟੱਡੀ ਵੀਜ਼ਾ ਲਗਵਾ ਸਕਦੇ ਹਨ | ਯੂ.ਕੇ. ਇਮੀਗ੍ਰੇਸ਼ਨ ਵੱਲੋਂ ਆਪਣੇ ਵੀਜ਼ਾ ਨਿਯਮਾਂ ਵਿਚ ਕੀਤੇ ਬਦਲਾਅ ਕਾਰਨ ਹੁਣ ਵਿਦਿਆਰਥੀਆਂ ਨੂੰ ਆਈਲੈਟਸ ਕਰਨ ਦੀ ਲੋੜ ਨਹੀਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਪ੍ਰਸਿੱਧ ਵੀਜ਼ਾ ਕੰਪਨੀ ਵੀ.ਐਸ.ਐਸ. ਇਮੀਗੇ੍ਰਸ਼ਨ ਦੇ ਐਮ.ਡੀ. ਸੁਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਵਿਦਿਆਰਥੀ ਦੀ ਪੜ੍ਹਾਈ ਵਿਚ 10 ਸਾਲ ਦਾ ਗੈਪ ਹੈ ਤਾਂ ਵੀ ਉਹ ਵੀਜ਼ਾ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਐਮ ਬੀ ਬੀ ਐਸ ਕਰਨ ਦੀ ਤਮੰਨਾ ਰੱਖਦੇ ਹਨ ਤਾਂ ਉਹ ਤਜ਼ਾਕਿਸਤਾਨ ਦੀ ਸਰਕਾਰੀ ਮੈਡੀਕਲ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਸਿਲੇਬਸ ਅਨੁਸਾਰ ਬਹੁਤ ਸਸਤੇ ਰੇਟਾਂ ਵਿਚ ਡਾਕਟਰ ਬਣਨ ਦਾ ਸੁਪਨਾ ਸਾਕਾਰ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਵੀ ਐਸ ਐਸ ਇਮੀਗੇ੍ਰਸ਼ਨ ਦਾ ਤਜ਼ਾਕਿਸਤਾਨ ਦੀ ਯੂਨੀਵਰਸਿਟੀ ਨਾਲ ਸਿੱਧਾ ਸੰਪਰਕ ਹੈ ਅਤੇ ਉੱਥੇ ਦਫ਼ਤਰ ਵੀ ਮੌਜੂਦ ਹੈ | ਉਨ੍ਹਾਂ ਨੇ ਕਿਹਾ ਕਿ ਐਮ ਬੀ ਬੀ ਐਸ ਦੀ ਸਾਰੀ ਪੜ੍ਹਾਈ ਅੰਗਰੇਜ਼ੀ ਮੀਡੀਆ ਵਿਚ ਹੋਵੇਗੀ ਅਤੇ ਭਾਰਤੀ ਖਾਣਾ ਉਪਲਬਧ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਵੀ ਐਸ ਐਸ ਇਮੀਗੇ੍ਰਸ਼ਨ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਮੈਗਾ ਸੈਮੀਨਾਰ 23 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪ੍ਰਸਿੱਧ ਵੀਜ਼ਾ ਮਾਹਿਰ ਵਿਦਿਆਰਥੀਆਂ ਦੇ ਰੂਬਰੂ ਹੋਣਗੇ |