11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜ਼ਮੀਨ ਦੇ ਕਾਗ਼ਜ਼ਾਤ ਨਾਲ ਛੇੜਛਾੜ ਕਰਨ ਸੰਬੰਧੀ ਪੰਜ ਖ਼ਿਲਾਫ਼ ਕੇਸ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਜ਼ਮੀਨ ਦੇ ਜਾਅਲੀ ਕਾਗ਼ਜ਼ਾਤ ਤਿਆਰ ਕਰਕੇ ਰਿਕਾਰਡ ਨਾਲ ਛੇੜਛਾੜ ਕਰਨ ਤੇ ਧੋਖਾਧੜੀ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਮੋਹਣ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਰਾਮਗੜ੍ਹ ਜਲੰਧਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਕਤ ਵਿਅਕਤੀਆਂ ਨੇ ਮੋਹਣ ਸਿੰਘ ਦੇ ਪਲਾਟ 24 ਮਰਲੇ ਨੂੰ ਮਾਲ ਮਹਿਕਮਾ ਦੇ ਰਿਕਾਰਡ 'ਤੇ ਛੇੜਛਾੜ ਕਰਕੇ ਜਾਅਲੀ ਕਾਗ਼ਜ਼ਾਤ ਤਿਆਰ ਕਰਕੇ ਅਸਲ ਵਜੋਂ ਵਰਤ ਕੇ ਹੜੱਪ ਕੀਤਾ ਹੈ | ਜਿਸ ਸਬੰਧੀ ਉਨ੍ਹਾਂ ਐੱਸ.ਐੱਸ.ਪੀ. ਕਪੂਰਥਲਾ ਨੂੰ ਦਰਖ਼ਾਸਤ ਦਿੱਤੀ ਜਿਸ ਦੀ ਹੋਈ ਜਾਂਚ ਤੋਂ ਬਾਅਦ ਪੁਲਿਸ ਨੇ ਵਿਜੈ ਕੁਮਾਰੀ ਉਰਫ਼ ਦਾਦਰਾ ਪੁੱਤਰੀ ਲਛਮਣ ਦਾਸ ਵਾਸੀ ਵੜਿੰਗ, ਪ੍ਰਵੀਨ ਕੁਮਾਰ ਪੁੱਤਰ ਮਹਿੰਦਰਪਾਲ, ਸੋਨੀਆ ਪਤਨੀ ਪ੍ਰਵੀਨ ਕੁਮਾਰ ਵਾਸੀਆਨ ਬਾਬਾ ਸ਼ਹੀਦਾਂ ਵੜਿੰਗ ਥਾਣਾ ਕੈਂਟ ਜਲੰਧਰ, ਤਹਿਸੀਲਦਾਰ ਕੰਪਲੈਕਸ ਦੇ ਇੱਕ ਕਰਮਚਾਰੀ ਤੇ ਵਕੀਲ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਤਨਖ਼ਾਹਾਂ ਨਾ ਮਿਲਣ ਦੇ ਕਾਰਨ ਐੱਨ.ਐੱਚ.ਐੱਮ ਕਰਮਚਾਰੀਆਂ ਦੀਆਂ ਸਮੱਸਿਆਵਾਂ ਵਿਚ ਵਾਧਾ <br/> ਅਗਲੀ ਖ਼ਬਰ 50 ਨਸ਼ੀਲੇ ਕੈਪਸੂਲਾਂ ਸਮੇਤ ਔਰਤ ਕਾਬੂ
Ad Position 24