23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਘਰਾਂ ਤੋਂ ਦੂਰ ਡਿਊਟੀਆਂ 'ਤੇ ਜਾਂਦੇ ਅਧਿਆਪਕ ਹੋ ਰਹੇ ਹਨ ਹਾਦਸਿਆਂ ਦਾ ਸ਼ਿਕਾਰ-ਡੀ.ਟੀ.ਐਫ. <br/>

Ad Position 21
No active advertisement
ਅਜੀਤ ਡੈਸਕ 20-10-2025
ਕਪੂਰਥਲਾ, 19 ਅਕਤੂਬਰ (ਸਡਾਨਾ)-ਘਰਾਂ ਤੋਂ ਦੂਰ ਨੌਕਰੀ ਕਰਦੇ ਅਧਿਆਪਕ ਬਦਲੀਆਂ ਲਈ ਤਰਸ ਰਹੇ ਹਨ, ਪਰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਸਕੂਲਾਂ ਵਿਚ ਅਸਾਮੀਆਂ ਖਾਲੀ ਪਈਆਂ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਟੀ.ਐਫ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੇ ਸਿੱਖਿਆ ਵਿਭਾਗ ਪਾਸੋਂ ਮੰਗ ਕੀਤੀ ਕਿ ਹਜ਼ਾਰਾਂ ਅਧਿਆਪਕ ਰੋਜ਼ਾਨਾ ਆਪਣੇ ਘਰਾਂ ਤੋਂ ਸੈਂਕੜੇ ਕਿੱਲੋਮੀਟਰ ਦੂਰੀ ਤੈਅ ਕਰਕੇ ਡਿਊਟੀ 'ਤੇ ਜਾਂਦੇ ਹਨ, ਜਿਸ ਕਾਰਨ ਉਹ ਭਾਰੀ ਪ੍ਰੇਸ਼ਾਨੀਆਂ ਵਿਚੋਂ ਲੰਘ ਰਹੇ ਹਨ ਤੇ ਕਈ ਵਾਰ ਹਾਦਸਿਆਂ ਦਾ ਵੀ ਸ਼ਿਕਾਰ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਇਕ ਅਧਿਆਪਕ ਬਠਿੰਡਾ ਵਿਖੇ ਆਪਣੀ ਡਿਊਟੀ ਕਰਕੇ ਵਾਪਸ ਮੁੜਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਬੈਠਾ, ਪਰ ਸਰਕਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ | ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੋਤੀ ਮਹਿੰਦਰ, ਜਨਰਲ ਸਕੱਤਰ ਅਨਿਲ ਸ਼ਰਮਾ, ਰੌਸ਼ਨ ਲਾਲ ਬੇਗੋਵਾਲ ਆਦਿ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਕਿ ਪਹਿਲਾਂ ਹੋ ਚੁੱਕੀਆਂ ਬਦਲੀਆਂ ਵਿਚ ਵੀ ਸਿੰਗਲ ਟੀਚਰ ਅਧਿਆਪਕਾਂ ਅਤੇ 50 ਫ਼ੀਸਦੀ ਤੋਂ ਘੱਟ ਅਧਿਆਪਕਾਂ ਨੂੰ ਰਿਲੀਫ ਨਹੀਂ ਕੀਤਾ ਗਿਆ ਤੇ ਅਗਲੇ ਬਦਲੀਆਂ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਰਿਲੀਫ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ 2024 ਵਿਚ ਪਦਉਨਤ ਹੋਏ ਅਧਿਆਪਕਾਂ ਨੂੰ ਬਦਲੀਆਂ ਵਿਚ ਵਿਸ਼ੇਸ਼ ਮੌਕਾ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਖਾਲੀ ਪਏ ਸਕੂਲਾਂ ਵਿਚ ਹੀ ਤਾਇਨਾਤ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਜਗਤਾਰ ਸਿੰਘ ਮੁਲਤਾਨੀ ਦਾ ਦਿਹਾਂਤ, ਅੰਤਿਮ ਸੰਸਕਾਰ ਭਲਕੇ <br/> ਅਗਲੀ ਖ਼ਬਰ ਦੀਵਾਲੀ ਮੌਕੇ ਭਗਤ ਇਲੈਕਟੋ੍ਰਨਿਕਸ ਵਲੋਂ ਇਲੈੱਕਟ੍ਰਾਨਿਕ ਉਤਪਾਦਾਂ ਦੀ ਜ਼ਬਰਦਸਤ ਸੇਲ <br/>
Ad Position 24