22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਜਾਨਵਰ ਨਾਲ ਟੱਕਰ ਹੋਣ ਕਾਰਨ ਮੌਤ

ਨਕੋਦਰ , 22 ਅਗਸਤ ( ਗੁਰਵਿੰਦਰ ਸਿੰਘ )- ਦੋ ਨੌਜਵਾਨਾਂ ਦੀ ਮੋਟਰਸਾਈਕਲ ਦੇ ਜਾਨਵਰ ਨਾਲ ਟਕਰਾ ਜਾਣ ਕਾਰਨ ਮੌਤ ਹੋ ਗਈ । ਨਕੋਦਰ ਥਾਣਾ ਸਿਟੀ ਮੁਖੀ ( ਐਸ .

Ad Position 21
No active advertisement
ਅਜੀਤ ਡੈਸਕ 23-08-2026
ਨਕੋਦਰ , 22 ਅਗਸਤ ( ਗੁਰਵਿੰਦਰ ਸਿੰਘ )- ਦੋ ਨੌਜਵਾਨਾਂ ਦੀ ਮੋਟਰਸਾਈਕਲ ਦੇ ਜਾਨਵਰ ਨਾਲ ਟਕਰਾ ਜਾਣ ਕਾਰਨ ਮੌਤ ਹੋ ਗਈ । ਨਕੋਦਰ ਥਾਣਾ ਸਿਟੀ ਮੁਖੀ ( ਐਸ . ਐਚ . ਓ .) ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਪਾਰਸ ਉਰਫ਼ ਮੰਨੀ (19) ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਝੁਗੇ ਕਿਸ਼ੋਰ ਸਿੰਘ , ਮਮਦੋਟ ਥਾਣਾ ਫਿਰੋਜ਼ ਪੁਰ ਅਤੇ ਗੁਰਵਿੰਦਰ ਸਿੰਘ ਉਰਫ਼ ਬੱਬੂ (18) ਪੁੱਤਰ ਜੋਗਿੰਦਰ ਵਾਸੀ ਪਿੰਡ ਸਾਹਨ ਕੇ , ਮਮਦੋਟ ਥਾਣਾ ਫਿਰੋਜ਼ ਪੁਰ ਵਜੋਂ ਹੋਈ ਹੈ । ਫਿਰੋਜ਼ਪੁਰ ਦੇ ਮਮਦੋਟ ਥਾਣਾ ਅਧੀਨ ਪਿੰਡ ਝੁਗੇ ਕਿਸ਼ੋਰ ਸਿੰਘ ਦੇ ਵਸਨੀਕ ਸ਼ਿੰਦਾ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਨੌਜਵਾਨ ਸ਼ੁੱਕਰਵਾਰ ਨੂੰ ਜਲੰਧਰ ਤੋਂ ਘਰ ਵਾਪਸ ਆ ਰਹੇ ਸਨ ਕਿ ਨਕੋਦਰ ਸ਼ਹਿਰ ਨੇੜੇ ਜਲੰਧਰ - ਨਕੋਦਰ ਰੋਡ ‘ ਤੇ ਉਨ੍ਹਾਂ ਦੀ ਮੋਟਰਸਾਈਕਲ ਇੱਕ ਅਵਾਰਾ ਜਾਨਵਰ ਨਾਲ ਟਕਰਾ ਗਈ ਅਤੇ ਮੌਕੇ ‘ ਤੇ ਹੀ ਉਨ੍ਹਾਂ ਦੀ ਮੌਤ ਹੋ ਗਈ । ਐਸ . ਐਚ . ਓ ਨੇ ਕਿਹਾ ਕਿ ਪੁਲਿਸ ਨੇ ਬੀ . ਐਨ . ਐਸ . ਐਸ ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਅਕਾਸ਼ ਬਾਂਸਲ ਵਲੋਂ ਦਮੂਲੀਆ ਪਿੰਡ ’ਚ ਨਵੇਂ ਬਾਸਕਟਬਾਲ ਮੈਦਾਨ ਦਾ ਉਦਘਾਟਨ ਅਗਲੀ ਖ਼ਬਰ ਬਲਵਿੰਦਰ ਸਿੰਘ ਡਡਵਿੰਡੀ 78ਵੀਂ ਵਾਰ ਖ਼ੂਨਦਾਨ ਕਰਕੇ ਬਣੇ ਪ੍ਰੇਰਨਾ ਸਰੋਤ
Ad Position 24