22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਲਵਿੰਦਰ ਸਿੰਘ ਡਡਵਿੰਡੀ 78ਵੀਂ ਵਾਰ ਖ਼ੂਨਦਾਨ ਕਰਕੇ ਬਣੇ ਪ੍ਰੇਰਨਾ ਸਰੋਤ

ਡਡਵਿੰਡੀ , 22 ਅਗਸਤ ( ਦਿਲਬਾਗ ਸਿੰਘ ਝੰਡ )- ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ . ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਉਪ ਦਫ਼ਤਰ ਕਪੂਰਥਲਾ ਵਲੋਂ ਇੰਚਾਰਜ ਅਮਰਜੀਤ ਕੋਮਲ ਦੀ ਅਗਵਾਈ ‘ ਚ ਲਗਾਏ ਗਏ ਖ਼ੂਨ ਦਾਨ ਕੈਂਪ ਦੌਰਾਨ ਉੱਘੇ ਸਮਾਜ ਸੇਵਕ ਅਤੇ ਖ਼ੂਨਦਾਨੀ ਬਲਵਿੰਦਰ ਸਿੰਘ ਡਡਵਿੰਡੀ 78 ਵੀਂ ਵਾਰ ਖ਼ੂਨਦਾਨ ਕਰਕੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ | ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਵੱਲੋਂ ਜਿੱਥੇ ਖ਼ੂਨਦਾਨ ਕਰਕੇ ਰਾਸ਼ਟਰੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ , ਉੱਥੇ ਉਨ੍ਹਾਂ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਚਲਾਈ ਹੋਈ ਮੁਹਿੰਮ ਤਹਿਤ ਹੁਣ ਤੱਕ 15 ਹਾਜ਼ਰ ਤੋਂ ਵੱਧ ਬੂਟੇ ਵੀ ਲਗਾਏ ਜਾ ਚੁੱਕੇ ਹਨ | ਬਲਵਿੰਦਰ ਸਿੰਘ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਕਾਰਜ ਕਰਦਿਆਂ 2005 ਤੋਂ ਲੈ ਕੇ ਹੁਣ ਤੱਕ 18 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਚੁੱਕੇ ਹਨ ਅਤੇ 300 ਤੋਂ ਵੱਧ ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿਵਾ ਚੁੱਕੇ ਹਨ | ਪੰਜਾਬ ਲੀਗਲ ਸਰਵਿਸ ਅਥਾਰਿਟੀ ਚੰਡੀਗੜ੍ਹ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਅਧੀਨ ਬਤੌਰ ਪੀ .

Ad Position 21
No active advertisement
ਕੈਂਪ ਦੌਰਾਨ 78ਵੀਂ ਵਾਰ ਖ਼ੂਨਦਾਨ ਕਰਦੇ ਹੋਏ ਬਲਵਿੰਦਰ ਸਿੰਘ ਡਡਵਿੰਡੀ ਨੂੰ ਸਨਮਾਨਿਤ ਕਰਦੇ ਹੋਏ ਅਜੀਤ ਉਪ ਦਫ਼ਤਰ ਕਪੂਰਥਲਾ ਦੇ ਇੰਚਾਰਜ ਅਮਰਜੀਤ ਕੋਮਲ ਤੇ ਹੋਰ | ਤਸਵੀਰ: ਦਿਲਬਾਗ ਸਿੰਘ ਝੰਡ 23-08-2026
ਡਡਵਿੰਡੀ , 22 ਅਗਸਤ ( ਦਿਲਬਾਗ ਸਿੰਘ ਝੰਡ )- ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ . ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਉਪ ਦਫ਼ਤਰ ਕਪੂਰਥਲਾ ਵਲੋਂ ਇੰਚਾਰਜ ਅਮਰਜੀਤ ਕੋਮਲ ਦੀ ਅਗਵਾਈ ‘ ਚ ਲਗਾਏ ਗਏ ਖ਼ੂਨ ਦਾਨ ਕੈਂਪ ਦੌਰਾਨ ਉੱਘੇ ਸਮਾਜ ਸੇਵਕ ਅਤੇ ਖ਼ੂਨਦਾਨੀ ਬਲਵਿੰਦਰ ਸਿੰਘ ਡਡਵਿੰਡੀ 78 ਵੀਂ ਵਾਰ ਖ਼ੂਨਦਾਨ ਕਰਕੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ | ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਵੱਲੋਂ ਜਿੱਥੇ ਖ਼ੂਨਦਾਨ ਕਰਕੇ ਰਾਸ਼ਟਰੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ , ਉੱਥੇ ਉਨ੍ਹਾਂ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਚਲਾਈ ਹੋਈ ਮੁਹਿੰਮ ਤਹਿਤ ਹੁਣ ਤੱਕ 15 ਹਾਜ਼ਰ ਤੋਂ ਵੱਧ ਬੂਟੇ ਵੀ ਲਗਾਏ ਜਾ ਚੁੱਕੇ ਹਨ | ਬਲਵਿੰਦਰ ਸਿੰਘ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਕਾਰਜ ਕਰਦਿਆਂ 2005 ਤੋਂ ਲੈ ਕੇ ਹੁਣ ਤੱਕ 18 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਚੁੱਕੇ ਹਨ ਅਤੇ 300 ਤੋਂ ਵੱਧ ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿਵਾ ਚੁੱਕੇ ਹਨ | ਪੰਜਾਬ ਲੀਗਲ ਸਰਵਿਸ ਅਥਾਰਿਟੀ ਚੰਡੀਗੜ੍ਹ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਅਧੀਨ ਬਤੌਰ ਪੀ . ਐੱਲ . ਵੀ ਸੇਵਾ ਨਿਭਾ ਰਹੇ ਬਲਵਿੰਦਰ ਸਿੰਘ ਨੂੰ ਪੰਜਾਬ ਵਿਚੋਂ ਸਭ ਤੋਂ ਛੋਟੀ ਉਮਰ ਵਿਚ ਸਭ ਤੋਂ ਵੱਧ ਵਾਰ ਖ਼ੂਨਦਾਨ ਕਰਨ ਦਾ ਮਾਣ ਵੀ ਪ੍ਰਾਪਤ ਹੈ , ਜਿਸ ਦੀ ਬਦੌਲਤ ਅਥਾਰਿਟੀ ਵੱਲੋਂ ਉਨ੍ਹਾਂ ਨੂੰ 2017 ‘ ਚ ਸਰਵੋਤਮ ਪੀ . ਐੱਲ . ਵੀ . ਦਾ ਸਨਮਾਨ ਵੀ ਦਿੱਤਾ ਗਿਆ ਹੈ | ਇਸ ਮੌਕੇ ਬਲਵਿੰਦਰ ਸਿੰਘ ਨੇ ਕਿਹਾ ਕਿ ਖ਼ੂਨ ਦਾਨ ਕਰਨ ਲਈ ਕੁੱਝ ਮਾਪਦੰਡਾਂ ਅਤੇ ਲੋੜਾਂ ਦੀ ਪਾਲਣਾ ਕਰਕੇ ਪੁਰਸ਼ ਤਿੰਨ ਮਹੀਨਿਆਂ ਵਿਚ ਇੱਕ ਵਾਰ ਜਦਕਿ ਔਰਤਾਂ ਚਾਰ ਮਹੀਨਿਆਂ ਵਿਚ ਇੱਕ ਵਾਰ 18 ਤੋਂ 65 ਸਾਲ ਦੀ ਉਮਰ ਦੇ ਵਿਚਕਾਰ ਸੁਰੱਖਿਅਤ ਢੰਗ ਨਾਲ ਖ਼ੂਨ ਦਾਨ ਕਰ ਸਕਦੇ ਹਨ | ਇਸ ਮੌਕੇ ਅਜੀਤ ਉਪ ਦਫ਼ਤਰ ਦੇ ਇੰਚਾਰਜ ਅਮਰਜੀਤ ਕੋਮਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਬਲਵਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਜਾਨਵਰ ਨਾਲ ਟੱਕਰ ਹੋਣ ਕਾਰਨ ਮੌਤ ਅਗਲੀ ਖ਼ਬਰ ਸਿਵਲ ਹਸਪਤਾਲ ਭੁਲੱਥ ‘ਚ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਮਰੀਜ਼ ਦੇ ਗੋਡੇ ਦਾ ਸਫਲ ਰਿਪਲੇਸਮੈਂਟ
Ad Position 24