ਤਲਵੰਡੀ ਚੌਧਰੀਆਂ, 31 ਅਕਤੂਬਰ (ਪਰਸਨ ਲਾਲ ਭੋਲਾ)-ਵੀਰਪਾਲ ਅਟਵਾਲ ਵਾਲੀਬਾਲ ਕੋਚ ਤਲਵੰਡੀ ਚੌਧਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲੜਕੇ, ਲੜਕੀਆਂ ਮਿਤੀ 8, 9, 10 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਹੋ ਰਹੀ ਹੈ | ਜਿਸ ਸਬੰਧੀ ਜ਼ਿਲ੍ਹਾ ਕਪੂਰਥਲਾ ਦੇ ਅੰਡਰ 16 ਲੜਕੇ, ਲੜਕੀਆਂ ਦੇ ਵਾਲੀਬਾਲ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਦੇ ਸਕੂਲ ਵਿਚ 2 ਨਵੰਬਰ ਨੂੰ ਲਏ ਜਾਣਗੇ | ਟਰਾਇਲ ਵਿਚ ਚੁਣੇ ਗਏ ਖਿਡਾਰੀ ਹੀ ਜ਼ਿਲ੍ਹਾ ਕਪੂਰਥਲਾ ਦੀ ਵਾਲੀਬਾਲ ਟੀਮ ਵਿਚ ਭਾਗ ਲੈਣਗੇ | ਵਾਲੀਬਾਲ ਦੇ ਟਰਾਇਲ ਸਵੇਰੇ 10 ਵਜੇ ਸ਼ੁਰੂ ਹੋਣਗੇ | ਟੂਰਨਾਮੈਂਟ ਵਿਚ 01.01.2010 ਨੂੰ ਜਨਮ ਵਾਲੇ ਖਿਡਾਰੀ ਹੀ ਭਾਗ ਲੈ ਸਕਣਗੇ |