28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਾਬਾ ਨਾਨਕ ਲੰਗਰ ਹਾਲ ਆਰ. ਸੀ. ਐਫ. ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 5 ਨੂੰ

Ad Position 21
No active advertisement
ਅਜੀਤ ਡੈਸਕ 03-11-2025
ਹੁਸੈਨਪੁਰ, 2 ਨਵੰਬਰ (ਤਰਲੋਚਨ ਸਿੰਘ ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਬਾਬਾ ਨਾਨਕ ਲੰਗਰ ਹਾਲ ਆਰ. ਸੀ. ਐਫ. ਵਿਖੇ ਵਿਕਾਸ ਕਮੇਟੀ ਦਸਮੇਸ਼ ਨਗਰ ਜਲਾਲ ਭੁਲਾਣਾ ਅਤੇ ਇਲਾਕੇ ਭਰ ਦੀਆਂ ਸਮੂਹ ਕਲੋਨੀਆਂ ਦੀਆਂ ਸਮੂਹ ਸੰਗਤਾਂ ਵਲੋਂ ਸਾਂਝੇ ਤੌਰ 'ਤੇ 5 ਨਵੰਬਰ ਦਿਨ ਬੁੱਧਵਾਰ ਨੂੰ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਾਸ ਕਮੇਟੀ ਦਸਮੇਸ਼ ਨਗਰ ਜਲਾਲ ਭੁਲਾਣਾ ਦੇ ਪ੍ਰਧਾਨ ਨਿਰਮਲ ਸਿੰਘ ਦਦਰਾਲ, ਨਰਿੰਦਰ ਸਿੰਘ ਬਾਜਵਾ ਵਾਇਸ ਪ੍ਰਧਾਨ, ਅਮਰਿੰਦਰ ਸਿੰਘ ਰਾਜਾ ਸੈਕਟਰੀ, ਗੁਰਦੀਪ ਸਿੰਘ ਸਾਬੀ ਸੈਕਟਰੀ, ਅਵਤਾਰ ਸਿੰਘ ਕੈਸ਼ੀਅਰ, ਭਬੂਤੀ ਸਿੰਘ ਕੈਸ਼ੀਅਰ, ਹੀਰਾ ਸਿੰਘ ਮੈਂਬਰ, ਸੰਤੋਖ ਸਿੰਘ, ਅਮਰਜੀਤ ਸਿੰਘ, ਸ਼ਰਨਜੀਤ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਸਰਪੰਚ ਲਖਵਿੰਦਰ ਸਿੰਘ ਬਾਜਵਾ ਰਾਵਲ, ਅਮਰਜੀਤ ਸਿੰਘ ਮੰਗੀ ਬਾਜਵਾ, ਬਲਵਿੰਦਰ ਸਿੰਘ ਬਾਜਵਾ, ਰਵਿੰਦਰ ਸਿੰਘ ਲਾਡੀ, ਕੁਲਵੰਤ ਸਿੰਘ ਸੰਘਾ, ਬਖਸ਼ੀਸ਼ ਸਿੰਘ ਸੰਘਾ ਤੇ ਹੋਰ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਸਦਕਾ 5 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪ੍ਰੈਸ ਕਲੱਬ ਨੇ ਪੰਜਾਬ ਪੁਲਿਸ ਵਲੋਂ ਅਖ਼ਬਾਰ ਵੰਡ 'ਚ ਦਖਲ ਦੀ ਕੀਤੀ ਨਿਖੇਧੀ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਧੰਮ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24