ਖਲਵਾੜਾ, 22 ਨਵੰਬਰ (ਮਨਦੀਪ ਸਿੰਘ ਸੰਧੂ)- ਪਿੰਡ ਖਲਵਾੜਾ ਕਲੋਨੀ ਦੀ ਪੰਚਾਇਤ ਵੱਲੋਂ ਸਵਰਗਵਾਸੀ ਰਾਮ ਚੰਦ ਦੇ ਖੂਹ ਤੱਕ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਪਵਾਈ ਗਈ | ਇਸ ਮੌਕੇ ਸਰਪੰਚ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਦੀ ਇਹ ਮੰਗ ਤਕਰੀਬਨ 20-25 ਸਾਲ ਤੋਂ ਸੀ ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ | ਇਸ ਮੌਕੇ ਸਰਪੰਚ ਸੁਰਿੰਦਰ ਸਿੰਘ, ਗੁਰਮੇਜ ਕੌਰ ਪੰਚ, ਦਵਿੰਦਰ ਕੌਰ ਪੰਚ, ਮੋਹਨ ਲਾਲ ਪੰਚ, ਸ਼ਿਵ ਕੁਮਾਰ ਪੰਚ ਤੇ ਹੋਰ ਹਾਜ਼ਰ ਸਨ |