ਫਗਵਾੜਾ, 22 ਨਵੰਬਰ (ਚਾਨਾ)-ਸਿਟੀ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੇ ਦੀਆਂ ਗੋਲੀਆਂ ਬਰਾਮਦ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ. ਸਿਟੀ ਊਸ਼ਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਬਾਬਾ ਗਧੀਆ ਸਟੇਡੀਅਮ ਲਾਗਿਓਾ ਪ੍ਰੀਤਮ ਵਾਲੀਆ ਉਰਫ਼ ਹਨੀ ਪੁੱਤਰ ਪ੍ਰਦੀਪ ਵਾਲੀਆ ਵਾਸੀ ਖਲਵਾੜਾ ਗੇਟ ਨੂੰ ਕਾਬੂ ਕਰਕੇ ਉਸ ਪਾਸੋਂ 40 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ |