ਫਗਵਾੜਾ, 22 ਨਵੰਬਰ (ਹਰਜੋਤ ਸਿੰਘ ਚਾਨਾ)-ਭਾਜਪਾ ਜ਼ਿਲਾ ਕਪੂਰਥਲਾ ਦੀ ਇੱਕ ਅਹਿਮ ਮੀਟਿੰਗ 23 ਨਵੰਬਰ ਦਿਨ ਐਤਵਾਰ ਨੂੰ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਦੁਪਹਿਰ 2.30 ਵਜੇ ਤੋਂ 4.30 ਵਜੇ ਤੱਕ ਹੋਟਲ ਅਸ਼ੀਸ਼ ਕੋਂਟੀਨੈਂਟਲ ਫਗਵਾੜਾ ਵਿਖੇ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਭਾਜਪਾ ਜ਼ਿਲਾ ਕਪੂਰਥਲਾ ਦੇ ਜਨਰਲ ਸਕੱਤਰ ਕਪੂਰ ਚੰਦ ਥਾਪਰ ਨੇ ਦੱਸਿਆ ਕਿ ਮੀਟਿੰਗ 'ਚ ਪਾਰਟੀ ਹਾਈਕਮਾਂਡ ਵਲੋਂ ਨਿਯੁਕਤ ਕੀਤੇ ਜ਼ਿਲਾ ਅਬਜ਼ਰਵਰ ਅਤੇ ਚੋਣ ਅਧਿਕਾਰੀ ਰਵੀ ਮਹਿੰਦਰੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ | ਇਸ ਦੌਰਾਨ ਨਵੇਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਦੇ ਲਈ ਸੁਝਾਅ ਲਏ ਜਾਣਗੇ | ਉਨ੍ਹਾਂ ਨੇ ਜ਼ਿਲਾ ਕਪੂਰਥਲਾ ਨਾਲ ਸਬੰਧਿਤ ਭਾਜਪਾ ਦੇ ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਵਿਧਾਇਕ, ਪੰਜਾਬ ਕਾਰਜਕਾਰਨੀ ਦੇ ਮੈਂਬਰਾਂ ਤੋਂ ਇਲਾਵਾ ਜ਼ਿਲੇ ਦੇ ਸਮੂਹ ਅਹੁਦੇਦਾਰ, ਮਹਿਲਾ ਮੋਰਚਾ, ਯੁਵਾ ਮੋਰਚਾ, ਐਸ.ਸੀ. ਮੋਰਚਾ ਆਦਿ ਦੇ ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਕਪੂਰਥਲਾ ਦੇ ਸਮੂਹ ਮੰਡਲ ਪ੍ਰਧਾਨ ਤੇ ਜਨਰਲ ਸਕੱਤਰਾਂ ਨੂੰ ਮੀਟਿੰਗ 'ਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ | ਥਾਪਰ ਨੇ ਦੱਸਿਆ ਕਿ ਮੀਟਿੰਗ 'ਚ ਸੰਗਠਨ ਦੀ ਮਜ਼ਬੂਤੀ ਤੇ ਜ਼ਿਲਾ ਲੀਡਰਸ਼ਿਪ ਨੂੰ ਬਾਰੇ ਮਹੱਤਵਪੂਰਨ ਰਣਨੀਤੀ ਵੀ ਤੈਅ ਕੀਤੀ ਜਾਵੇਗੀ |