04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੋਮਰਸੈਟ ਇੰਟਰਨੈਸ਼ਨਲ ਸਕੂਲ ਵਿਖੇ ਸੱਭਿਆਚਾਰਕ ਮੇਲਾ 'ਰੰਗਲਾ ਪੰਜਾਬ 2025' ਕਰਵਾਇਆ

Ad Position 21
No active advertisement
ਅਜੀਤ ਡੈਸਕ 24-11-2025
ਕਾਲਾ ਸੰਘਿਆਂ, 23 ਨਵੰਬਰ (ਸੰਘਾ)-ਸੋਮਰਸੈਟ ਇੰਟਰਨੈਸ਼ਨਲ ਸਕੂਲ, ਅਬਾਦਾਨ 'ਚ ਸੱਭਿਆਚਾਰਕ ਮੇਲਾ 'ਰੰਗਲਾ ਪੰਜਾਬ 2025' ਧੂਮਧਾਮ ਨਾਲ ਮਨਾਇਆ ਗਿਆ | ਪੂਰਾ ਕੈਂਪਸ ਪੰਜਾਬ ਦੀ ਅਮਰ ਪਰੰਪਰਾਵਾਂ, ਲੋਕ-ਵਿਰਾਸਤ ਅਤੇ ਰੰਗ-ਬਰੰਗੀ ਚਮਕ ਨਾਲ ਸਜਿਆ ਹੋਇਆ ਸੀ | ਸਮਾਗਮ ਦਾ ਆਰੰਭ ਮਹਿੰਦਰ ਸਿੰਘ ਚੇਅਰਮੈਨ ਸੋਮਰਸੈਟ ਇੰਟਰਨੈਸ਼ਨਲ ਸਕੂਲ, ਜਗਦੀਪ ਕੌਰ ਚੇਅਰਪਰਸਨ, ਡਾ. ਸੁਮੀਤ ਕੌਰ ਵਾਈਸ ਚੇਅਰਪਰਸਨ, ਐਡਵੋਕੇਟ ਜੈਦੀਪ ਸਿੰਘ ਮੈਨੇਜਿੰਗ ਡਾਇਰੈਕਟਰ, ਨਿਸ਼ਾ ਟੱਕਰ ਵਾਈਸ ਪਿੰ੍ਰਸੀਪਲ ਐਡਮਿਨਿਸਟ੍ਰੇਸ਼ਨ ਅਤੇ ਵਰਿੰਦਰ ਭਾਰਦਵਾਜ ਨੇ ਦੀਪ ਜਲਾ ਕੇ ਕੀਤਾ ਅਤੇ ਉਨ੍ਹਾਂ ਕਿਹਾ ਕਿ ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਅੰਦਰ ਸੱਭਿਆਚਾਰਕ ਮੁੱਲਾਂ ਨੂੰ ਮਜ਼ਬੂਤ ਕਰਨਾ ਅਤੇ ਅਨੁਭਵੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨਾ ਸੀ | ਸਮਾਗਮ ਦੌਰਾਨ ਮਨਮੋਹਕ ਭੰਗੜੇ ਤੇ ਗਿੱਧੇ ਦੇ ਪ੍ਰਦਰਸ਼ਨ, ਰੂਹਾਨੀ ਲੋਕ-ਗੀਤ, ਦਿ੍ਸ਼ਟੀਮਾਨ ਕਲਾ-ਕਿ੍ਤੀਆਂ, ਰਚਨਾਤਮਕ ਸੱਭਿਆਚਾਰਕ ਥੀਮ ਆਧਾਰਿਤ, ਰਵਾਇਤੀ ਖੇਡਾਂ ਅਤੇ ਅਸਲ ਪੰਜਾਬੀ ਖਾਣਿਆਂ ਦੇ ਸਵਾਦਿਸ਼ਟ ਸਟਾਲਾਂ ਨੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਮਹਿਮਾਨਾਂ ਦੀ ਵੱਡੀ ਭਾਗੀਦਾਰੀ ਨੂੰ ਆਪਣੇ ਵੱਲ ਖਿੱਚਿਆ | ਮੇਲੇ ਦਾ ਵਿਸ਼ੇਸ਼ ਆਕਰਸ਼ਣ ਸਾਲਾਨਾ ਇਨਾਮ ਵੰਡ ਸਮਾਗਮ ਸੀ, ਜਿਸ ਦੌਰਾਨ ਵਿਦਿਆਰਥੀਆਂ ਨੂੰ ਅਕਾਦਮਿਕ ਪ੍ਰਾਪਤੀਆਂ, ਖੇਡਾਂ, ਸਾਹਿਤਕ ਗਤੀਵਿਧੀਆਂ, ਸੱਭਿਆਚਾਰਕ ਪ੍ਰਦਰਸ਼ਨ, ਅਨੁਸ਼ਾਸਨ, ਨੇਤਿ੍ਤਵ ਅਤੇ ਸਾਲ ਭਰ ਦੀਆਂ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ, ਜੋ ਮਾਪਿਆਂ ਅਤੇ ਵਿਦਿਆਰਥੀਆਂ ਲਈ ਮਾਣ ਵਾਲਾ ਪਲ ਸੀ |
ਇਸ ਸਮਾਗਮ ਦੀ ਸ਼ੋਭਾ ਵਧਾਉਣ ਲਈ ਕਈ ਮਾਣਯੋਗ ਹਸਤੀਆਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਚੀਫ਼ ਗੈਸਟ ਵਿਨੀਤ ਧੀਰ ਮੇਅਰ ਜਲੰਧਰ, ਗੈਸਟ ਆਫ਼ ਆਨਰ ਪਰਵਿੰਦਰ ਕੌਰ ਪ੍ਰਧਾਨ ਐਨ.ਆਰ.ਆਈ ਸਭਾ ਪੰਜਾਬ, ਗੈਸਟ ਆਫ਼ ਆਨਰ ਪਰਮਿੰਦਰ ਕੌਰ ਚੰਨੀ ਕੋ ਚੇਅਰਪਰਸਨ ਸੀ.ਟੀ ਗਰੁੱਪ ਆਫ਼, ਇੰਸਟੀਚਿਊਟ, ਬਲਵੀਰ ਜਸਰੋਟੀਆ, ਗੁਰਪ੍ਰੀਤ ਸਿੰਘ ਮੇਜਰ , ਜੋਏ ਮਲਿਕ, ਅਮਰਜੀਤ ਸਿੰਘ ਅਮਰੀ , ਜਥੇਦਾਰ ਗੁਰਦੇਵ ਸਿੰਘ ਨਿੱਝਰ ਸ਼ਾਮਲ ਸਨ | ਵਨੀਤ ਧੀਰ ਨੇ ਆਪਣੇ ਸੰਬੋਧਨ 'ਚ ਕਿਹਾ 'ਬੱਚਿਓ, ਜੇਕਰ ਤੁਸੀਂ ਜ਼ਿੰਦਗੀ 'ਚ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਪੜ੍ਹਾਈ ਦਾ ਪੱਲਾ ਨਾ ਛੱਡਣਾ | ਸਮਾਗਮ ਵਿੱਚ ਸੰਬੋਧਨ ਕਰਦੇ ਹੋਏ, ਚੇਅਰਮੈਨ ਮਹਿੰਦਰ ਸਿੰਘ ਨੇ ਪੰਜਾਬ ਦੀ ਸ਼ਾਨਦਾਰ ਵਿਰਾਸਤ ਨੂੰ ਜ਼ਿੰਦਾ ਰੱਖਣ ਲਈ ਸਕੂਲ ਭਾਈਚਾਰੇ ਦੇ ਸਮੂਹਿਕ ਯਤਨਾਂ ਦੀ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮਿਡ-ਡੇ ਮੀਲ ਇੰਚਾਰਜ ਅਧਿਆਪਕਾਂ ਲਈ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਆਹਲੀ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡੀ
Ad Position 24