04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮਿਡ-ਡੇ ਮੀਲ ਇੰਚਾਰਜ ਅਧਿਆਪਕਾਂ ਲਈ ਸਿਖਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 24-11-2025
ਸੁਲਤਾਨਪੁਰ ਲੋਧੀ, 23 ਨਵੰਬਰ (ਥਿੰਦ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਕੂਲ ਮੁਖੀ ਲੈਕਚਰਾਰ ਤਰਸੇਮ ਸਿੰਘ ਮੋਮੀ ਦੀ ਅਗਵਾਈ ਹੇਠ ਮਿਡ-ਡੇ ਮੀਲ ਇੰਚਾਰਜਾਂ ਲਈ ਇੱਕ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਵਿੱਚ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਕਿ੍ਸ਼ੀ ਵਿਗਿਆਨ ਕੇਂਦਰ, ਕਪੂਰਥਲਾ ਦੀ ਮਾਹਿਰ ਡਾ. ਅਮਨਦੀਪ ਕੌਰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਸਕੂਲਾਂ ਅਤੇ ਘਰਾਂ ਵਿੱਚ ਕਿਚਨ ਗਾਰਡਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਖਾਦਾਂ ਅਤੇ ਰਸਾਇਣਕ ਸਪਰੇਅ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ | ਡਾ. ਕੌਰ ਨੇ ਘਰ ਵਿੱਚ ਕਿਚਨ ਗਾਰਡਨ ਲਗਾਉਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਘਰੇਲੂ ਔਰਤਾਂ ਲਗਭਗ 70-80 ਹਜ਼ਾਰ ਰੁਪਏ ਦੀ ਬੱਚਤ ਕਰ ਸਕਦੀਆਂ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੰਗੇ ਅਤੇ ਦੇਸੀ ਬੀਜ ਖੇਤੀ ਲਈ ਜ਼ਰੂਰੀ ਹਨ | ਉਨ੍ਹਾਂ ਨੇ ਦੇਸੀ ਛਿੜਕਾਅ ਦੇ ਢੰਗ ਬਾਰੇ ਦੱਸਿਆ ਅਤੇ ਇਸ ਸਬੰਧ ਵਿੱਚ ਗੋਬਰ ਪਾਥੀਆਂ ਅਤੇ ਨਿੰਮ ਦੀ ਵਰਤੋਂ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਤਿੰਨ ਤੋਂ ਚਾਰ ਸਾਲਾਂ ਤੱਕ ਖੇਤਾਂ ਵਿੱਚ ਰਸਾਇਣਕ ਖਾਦਾਂ ਅਤੇ ਸਪਰੇਆਂ ਆਦਿ ਦੀ ਵਰਤੋਂ ਨਾ ਕਰਕੇ ਸ਼ੁਰੂ ਕੀਤੀ ਜਾ ਸਕਦੀ ਹੈ | ਡਾ. ਕੁਲਦੀਪ ਨੇ ਕੈਂਪ ਦੀ ਸ਼ੁਰੂਆਤ ਆਯੁਰਵੈਦਿਕ ਵਿਗਿਆਨ ਨਾਲ ਸਬੰਧਿਤ ਪੌਦਿਆਂ ਬਾਰੇ ਜਾਣਕਾਰੀ ਦੇ ਕੇ ਕੀਤੀ | ਸਕੂਲਾਂ ਵਿੱਚ ਪੌਦੇ ਲਗਾਉਣ ਬਾਰੇ ਜਾਗਰੂਕਤਾ ਪੈਦਾ ਕਰਦੇ ਹੋਏ, ਉਨ੍ਹਾਂ ਨੇ ਅਧਿਆਪਕਾਂ ਨੂੰ ਤੁਲਸੀ, ਗਲੋਹ, ਅਰਜੁਨ, ਐਲੋਵੇਰਾ ਆਦਿ ਪੌਦਿਆਂ ਦੇ ਗੁਣਾਂ ਤੋਂ ਜਾਣੂ ਕਰਵਾਇਆ | ਡਾ. ਕੁਲਦੀਪ, ਅਵਨੀਤ ਕੌਰ, ਗ੍ਰਹਿ ਵਿਗਿਆਨ ਮਿਸਟੈੱ੍ਰਸ ਹਰਪ੍ਰੀਤ ਕੌਰ, ਮਾਤਾ ਸੁਲੱਖਣੀ ਜੀ ਨਰਸਰੀ ਜੀਐਮਐਸ ਕਰਮਜੀਤਪੁਰ ਦੇ ਸੰਸਥਾਪਕ ਵਾਤਾਵਰਨ ਪ੍ਰੇਮੀ ਮਨੋਜ ਸ਼ਰਮਾ, ਐਚਟੀ ਕੁਲਦੀਪ ਠਾਕੁਰ, ਅਜੇ ਸ਼ਰਮਾ, ਪ੍ਰਮੋਦ ਕੁਮਾਰ ਆਦਿ ਨੇ ਵੀ ਆਪਣੇ ਤਜਰਬਿਆਂ ਨੂੰ ਕੈਂਪ ਵਿੱਚ ਸਾਂਝਾ ਕੀਤਾ |ਇਸ ਮੌਕੇ ਜਸਵਿੰਦਰ ਸਿੰਘ ਟਿੱਬਾ, ਕੁਲਬੀਰ ਸਿੰਘ ਭੀਲਾਂਵਾਲ, ਸਰਬਜੀਤ ਸਿੰਘ ਡੱਲਾ, ਧਰਮਵੀਰ ਸਿੰਘ, ਗੁਰਪ੍ਰੀਤ ਸਿੰਘ ਮਹਿਰਵਾਲਾ, ਸੁਖਦੀਪ ਸਿੰਘ, ਜਗਮੋਹਣ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਾਲੀਵੁੱਡ ਅਦਾਕਾਰਾ ਅਤੇ ਗਾਇਕਾ ਜੈਨੀਫ਼ਰ ਲੋਪੇਜ਼.... ਅਗਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ ਵਿਖੇ ਸੱਭਿਆਚਾਰਕ ਮੇਲਾ 'ਰੰਗਲਾ ਪੰਜਾਬ 2025' ਕਰਵਾਇਆ
Ad Position 24