09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

—ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ— <br> ਪੜਤਾਲ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ 59 ਤੇ ਬਲਾਕ ਸੰਮਤੀਆਂ ਦੇ 403 ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਗਏ

Ad Position 21
No active advertisement
ਅਜੀਤ ਡੈਸਕ 06-12-2025

ਕਪੂਰਥਲਾ, 5 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਤੋਂ ਬਾਅਦ ਅੱਜ ਜ਼ਿਲ੍ਹ•ਾ ਪ੍ਰੀਸ਼ਦ ਦੇ 59 ਤੇ ਬਲਾਕ ਸੰਮਤੀਆਂ ਦੇ 403 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਜ਼ਿਲ੍ਹ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਬੀਤੇ ਦਿਨ ਜ਼ਿਲ੍ਹ•ਾ ਪ੍ਰੀਸ਼ਦ ਲਈ 64 ਤੇ 5 ਬਲਾਕ ਸੰਮਤੀਆਂ ਲਈ 424 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾਏ ਸਨ | ਉਨ੍ਹ•ਾਂ ਕਿਹਾ ਕਿ ਜ਼ਿਲ੍ਹ•ਾ ਪ੍ਰੀਸ਼ਦ ਦੇ 59 ਉਮੀਦਵਾਰਾਂ ਦੇ ਪਰਚੇ ਪੜਤਾਲ ਦੌਰਾਨ ਸਹੀ ਪਾਏ ਗਏ, ਜਦਕਿ 5 ਉਮੀਦਵਾਰਾਂ ਦੇ ਪਰਚੇ ਰੱਦ ਹੋ ਗਏ | ਇਸੇ ਤਰ•ਾਂ ਬਲਾਕ ਸੰਮਤੀ ਕਪੂਰਥਲਾ ਦੇ 110 ਨਾਮਜ਼ਦਗੀਆਂ ਵਿਚੋਂ 6 ਉਮੀਦਵਾਰਾਂ ਦੇ ਪਰਚੇ ਰੱਦ ਹੋਏ, ਜਦਕਿ 104 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ | ਇਸੇ ਤਰ•ਾਂ ਫੱਤੂਢੀਂਗਾ ਬਲਾਕ ਸੰਮਤੀ ਲਈ 56 ਉਮੀਦਵਾਰਾਂ ਦੇ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਦੌਰਾਨ 3 ਉਮੀਦਵਾਰਾਂ ਦੇ ਪਰਚੇ ਰੱਦ ਹੋਏ ਤੇ 53 ਉਮੀਦਵਾਰਾਂ ਦੇ ਪਰਚੇ ਦਰੁਸਤ ਪਾਏ ਗਏ | ਇਸੇ ਤਰ•ਾਂ ਨਡਾਲਾ ਬਲਾਕ ਸੰਮਤੀ ਦੇ 82 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ 7 ਉਮੀਦਵਾਰਾਂ ਦੇ ਪਰਚੇ ਰੱਦ ਹੋਏ | ਬਲਾਕ ਸੰਮਤੀ ਫਗਵਾੜਾ ਦੇ 97 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ ਤੇ 2 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਹੋਏ | ਇਸੇ ਤਰ•ਾਂ ਸੁਲਤਾਨਪੁਰ ਲੋਧੀ ਬਲਾਕ ਸੰਮਤੀ ਲਈ 67 ਉਮੀਦਵਾਰਾਂ ਦੇ ਪਰਚੇ ਠੀਕ ਪਾਏ ਗਏ ਤੇ 3 ਉਮੀਦਵਾਰਾਂ ਦੇ ਪਰਚੇ ਰੱਦ ਹੋਏ | ਜ਼ਿਲ੍ਹ•ਾ ਚੋਣ ਅਫ਼ਸਰ ਨੇ ਦੱਸਿਆ ਕਿ 6 ਦਸੰਬਰ ਨੂੰ ਸ਼ਾਮ 3 ਵਜੇ ਤੱਕ ਚੋਣ ਨਾ ਲੜਨ ਵਾਲੇ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈ ਸਕਣਗੇ |
ਕਪੂਰਥਲਾ ਬਲਾਕ ਸੰਮਤੀ ਦੇ 16 ਜ਼ੋਨਾਂ ਤੋਂ 104 ਉਮੀਦਵਾਰ ਚੋਣ ਮੈਦਾਨ 'ਚ-6 ਉਮੀਦਵਾਰਾਂ ਦੇ ਪਰਚੇ ਰੱਦ
ਬਲਾਕ ਸੰਮਤੀ ਕਪੂਰਥਲਾ ਦੇ ਸੁਭਾਨਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿੰਦਰ ਸਿੰਘ ਤੇ ਅਜੇ ਕੁਮਾਰ, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਕੌਰ, ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ, ਭਾਜਪਾ ਦੀ ਉਮੀਦਵਾਰ ਮੀਨਾ ਕੁਮਾਰੀ, ਆਜ਼ਾਦ ਉਮੀਦਵਾਰ ਭਜਨ ਕੌਰ, ਕਾਂਗਰਸ ਦੀ ਉਮੀਦਵਾਰ ਰਾਜਵੰਤ ਕੌਰ, ਭਾਜਪਾ ਦੇ ਉਮੀਦਵਾਰ ਮਨਜੀਤ, ਖੁਖਰੈਣ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਅਮਨਬੀਰ ਕੌਰ, ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਤੇ ਸੁਮਨਦੀਪ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਅਮਨਪ੍ਰੀਤ ਕੌਰ ਤੇ ਨਿਰਮਲਜੀਤ ਕੌਰ, ਭਾਜਪਾ ਦੀ ਉਮੀਦਵਾਰ ਬਲਵਿੰਦਰ ਕੌਰ ਤੇ ਮਮਤਾ ਰਾਣੀ, ਕਾਂਜਲੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਜੀਤ ਕੌਰ ਤੇ ਕੰਵਲਜੀਤ ਕੌਰ, ਕਾਂਗਰਸ ਉਮੀਦਵਾਰ ਕੁਲਦੀਪ ਕੌਰ, ਸੰਦੀਪ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਜੀਤ ਕੌਰ, ਨਵਾਂ ਪਿੰਡ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਨਬੀਰ ਸਿੰਘ, ਪਰਮਜੀਤ ਸਿੰਘ, ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ, ਭਜਨ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬਲਜੀਤ ਕੌਰ ਤੇ ਹਿੰਮਤ ਲਾਲ, ਭਾਜਪਾ ਉਮੀਦਵਾਰ ਨਿਰਮਲ ਸਿੰਘ, ਲੱਖਣ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਿੱਤਰ ਸਿੰਘ ਤੇ ਕਮਲਦੀਪ ਸਿੰਘ, ਕਾਂਗਰਸ ਦੇ ਉਮੀਦਵਾਰ ਸਤਿੰਦਰਪਾਲ ਸਿੰਘ ਤੇ ਬਖ਼ਸ਼ੀਸ਼ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਤੇ ਰਾਜ ਕੁਮਾਰ, ਭਾਜਪਾ ਦੇ ਉਮੀਦਵਾਰ ਜਸਵਿੰਦਰ, ਧੁਆਂਖੇ ਜਗੀਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ, ਕਾਂਗਰਸ ਦੇ
ਉਮੀਦਵਾਰ ਮਲਕੀਤ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਭੋਲੀ ਤੇ ਗੁਰਨਾਮ ਸਿੰਘ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੋਪੀ ਚੰਦ, ਕਾਂਗਰਸ ਦੇ ਉਮੀਦਵਾਰ ਜਸਪਾਲ ਸਿੰਘ, ਵਡਾਲਾ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਤੇ ਹਰਨੇਕ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਗੀਰ ਸਿੰਘ, ਕਾਂਗਰਸ ਦੇ ਉਮੀਦਵਾਰ ਸ਼ਸ਼ੀਪਾਲ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਣਬੀਰ ਸਿੰਘ, ਕਾਂਗਰਸ ਦੇ ਉਮੀਦਵਾਰ ਸਿਲੰਦਰ ਸਿੰਘ, ਭਾਜਪਾ ਦੇ ਉਮੀਦਵਾਰ ਕੁਲਦੀਪ ਸਿੰਘ, ਇੱਬਣ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰਪਾਲ ਸਿੰਘ, ਕਾਂਗਰਸ ਦੇ ਉਮੀਦਵਾਰ ਪਰਮਜੀਤ ਸਿੰਘ ਤੇ ਮਨਜੀਤ ਸਿੰਘ, ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਣੀ, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਭੋਲਾ, ਭਾਜਪਾ ਦੇ ਉਮੀਦਵਾਰ ਧਰਮਵੀਰ ਪਵਾਰ, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਤਾਰ ਸਿੰਘ, ਤਲਵੰਡੀ ਮਹਿੰਮਾ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਗੁਰਵਿੰਦਰ ਕੌਰ, ਰਣਜੀਤ ਕੌਰ, ਆਮ ਆਦਮੀ ਪਾਰਟੀ ਦੀ ਉਮੀਦਵਾਰ ਕਸ਼ਮੀਰ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਰੇਖਾ, ਆਮ ਆਦਮੀ ਪਾਰਟੀ ਦੀ ਉਮੀਦਵਾਰ ਕੋਮਲਪ੍ਰੀਤ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਅਨੀਤਾ ਰਾਜ, ਨੱਥੂ ਚਾਹਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਲਵਿੰਦਰ ਕੌਰ, ਬਲਬੀਰ ਕੌਰ, ਕਮਲਜੀਤ ਕੌਰ, ਕਾਂਗਰਸ ਦੀ ਉਮੀਦਵਾਰ ਪਰਵਿੰਦਰ ਕੌਰ ਤੇ ਮਨਜੀਤ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ, ਭਾਜਪਾ ਦੀ ਉਮੀਦਵਾਰ ਗੁਰਪ੍ਰੀਤ ਕੌਰ, ਬਲੇਰਖਾਨਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਤੇ ਹਰਜਿੰਦਰ ਸਿੰਘ, ਕਾਂਗਰਸ ਦੇ ਉਮੀਦਵਾਰ ਪਰਮਵੀਰ ਸਿੰਘ ਤੇ ਸਿਮਰਨਜੀਤ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਮਲਕੀਤ ਸਿੰਘ ਤੇ ਦਰਸ਼ਨ ਸਿੰਘ, ਭਾਜਪਾ ਦੇ ਉਮੀਦਵਾਰ ਮਹਿੰਦਰ ਸਿੰਘ, ਆਲਮਗੀਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਜਸਵਿੰਦਰ ਕੌਰ ਤੇ ਪਲਵਿੰਦਰ ਕੌਰ, ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵੀਰ ਕੌਰ ਤੇ ਮਨਦੀਪ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ, ਭਾਜਪਾ ਦੀ ਉਮੀਦਵਾਰ ਕੁਲਵਿੰਦਰ ਕੌਰ, ਕਾਲਾ ਸੰਘਿਆਂ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਕੁਲਜੀਤ ਕੌਰ, ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਤੇ ਪ੍ਰਵੀਨ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ, ਸਿੱਧਵਾਂ ਦੋਨਾ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਕਵਿਤਾ ਤੇ ਸੁਮਨ ਸ਼ਰਮਾ, ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵਿੰਦਰ ਕੌਰ ਤੇ ਸੁਖਵਿੰਦਰ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਜਿੰਦਰ ਕੌਰ ਤੇ ਬਲਜੀਤ ਕੌਰ, ਭਾਜਪਾ ਦੀ ਉਮੀਦਵਾਰ ਰਣਜੀਤ ਕੌਰ, ਸੈਦੋਵਾਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਤੇ ਸੁਖਵਿੰਦਰ ਕੌਰ, ਕਾਂਗਰਸ ਦੀ ਉਮੀਦਵਾਰ ਮਨਿੰਦਰ ਕੌਰ ਤੇ ਜੋਤੀ ਗਿੱਲ, ਅਕਾਲੀ ਦਲ ਦੀ ਉਮੀਦਵਾਰ ਰਜਨੀ ਤੇ ਜਸਵੀਰ ਕੌਰ, ਭਾਣੋਲੰਗਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਬੀਰ ਸਿੰਘ, ਕਾਂਗਰਸ ਦੇ ਉਮੀਦਵਾਰ ਕੁਲਵੰਤ ਰਾਏ ਤੇ ਲਖਬੀਰ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਮੀਰਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ, ਆਜ਼ਾਦ ਉਮੀਦਵਾਰ ਬਲਦੇਵ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਘਬੀਰ ਸਿੰਘ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ, ਜਦਕਿ ਸੁਭਾਨਪੁਰ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਣੀ ਕੌਰ, ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ, ਕਾਂਜਲੀ ਜ਼ੋਨ ਤੋਂ ਭਾਜਪਾ ਦੀ ਉਮੀਦਵਾਰ ਪ੍ਰਭਜੋਤ ਕੌਰ, ਨੱਥੂ ਚਾਹਲ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਰਮਨਦੀਪ ਕੌਰ ਤੇ ਖੁਖਰੈਣ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਕੁਲਵਿੰਦਰ ਕੌਰ ਦੇ ਨਾਮਜ਼ਦਗੀ ਪਰਚੇ ਰੱਦ ਹੋ ਗਏ |
ਫਗਵਾੜਾ ਬਲਾਕ ਸੰਮਤੀ ਚੋਣ ਲਈ ਪੜਤਾਲ ਉਪਰੰਤ 2 ਉਮੀਦਵਾਰਾਂ ਦੇ ਪੇਪਰ ਰੱਦ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਬਲਾਕ ਸੰਮਤੀ ਚੋਣਾ ਵਿਚ 99 ਉਮੀਦਵਾਰ ਚੋਣ ਮੈਦਾਨ ਵਿਚ ਸਨ ਪੜਤਾਲ ਉਪਰੰਤ 2 ਉਮੀਦਵਾਰਾਂ ਦੇ ਕਾਗ਼ਜ਼ ਰੱਦ ਪਾਏ ਗਏ ਜਿਨ•ਾਂ ਵਿਚ ਜ਼ੋਨ ਨੰ: 6 ਲੱਖਪੁਰ ਤੋ ਆਜ਼ਾਦ ਉਮੀਦਵਾਰ ਰਾਮ ਪਾਲ ਅਤੇ ਜ਼ੋਨ ਨੰ: 17 ਤੋਂ ਕਾਂਗਰਸੀ ਉਮੀਦਵਾਰ ਸੋਮ ਨਾਥ ਦੇ ਪੇਪਰ ਰੱਦ ਪਾਏ ਗਏ | ਫਗਵਾੜਾ ਬਲਾਕ ਸੰਮਤੀ ਚੋਣ ਲਈ ਹੁਣ 97 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਚੁੱਕੇ ਹਨ | ਕਾਂਗਰਸ ਦੇ ਹੁਣ 17 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ ਕਿਉਂਕਿ ਇਸ ਜ਼ੋਨ ਤੋਂ ਕਾਂਗਰਸ ਦਾ ਕੋਈ ਕਵਰਿੰਗ ਉਮੀਦਵਾਰ ਨਹੀਂ ਸੀ | ਜਿਨ•ਾਂ ਵਿਚ ਭਾਜਪਾ 20, ਆਪ 20, ਸ਼ੋ੍ਰਮਣੀ ਅਕਾਲੀ ਦਲ 17, ਕਾਂਗਰਸ 17, ਬਸਪਾ 8, ਆਜ਼ਾਦ 7 ਅਤੇ ਕਵਰਿੰਗ 8 ਉਮੀਦਵਾਰ ਚੋਣ ਮੈਦਾਨ ਵਿਚ ਹਨ | ਤਹਿਸੀਲਦਾਰ ਨੇ ਦੱਸਿਆ ਕਿ ਕਾਗ਼ਜ਼ ਵਾਪਸ ਲੈਣ ਦੀ ਮਿਤੀ 6 ਦਸੰਬਰ ਹੈ |
ਹਲਕਾ ਭੁਲੱਥ ਦੇ ਬਲਾਕ ਸੰਮਤੀ ਦੀਆਂ 89 ਨਾਮਜ਼ਦਗੀਆਂ 'ਚੋਂ 7 ਹੋਈਆਂ ਰੱਦ
ਭੁਲੱਥ, (ਮਨਜੀਤ ਸਿੰਘ ਰਤਨ) ਹਲਕਾ ਭੁਲੱਥ ਦੀ ਬਲਾਕ ਸੰਮਤੀ ਚੋਣਾਂ ਦੌਰਾਨ 22 ਜ਼ੋਨਾਂ ਤੋਂ ਕੁੱਲ 89 ਦਾਖਲ ਹੋਏ ਨਾਮਜ਼ਦ ਪੱਤਰਾ 'ਚੋਂ 7 ਰੱਦ ਹੋਈਆਂ ਹਨ, ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਰਜਿੰਦਰ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਈ.ਓ ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਬਲਾਕ ਸੰਮਤੀ ਚੋਣਾਂ ਲਈ ਕੁੱਲ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ ਜਿਨ•ਾਂ ਵਿਚੋਂ 6 ਕਾਂਗਰਸੀ ਅਤੇ 1 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਪੜਤਾਲ ਦੌਰਾਨ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ | ਜਿਨ•ਾਂ ਵਿਚ ਜ਼ੋਨ ਲੱਖਣ ਕੇ ਪੱਡਾ ਤੋਂ ਕਾਂਗਰਸੀ ਉਮੀਦਵਾਰ ਪੂਰਨ ਸਿੰਘ ਤੇ ਜ਼ੋਨ ਚੱਕੋਕੀ ਤੋਂ ਕਾਂਗਰਸੀ ਉਮੀਦਵਾਰ ਜੋਬਨਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਜਦ ਕਿ ਜ਼ੋਨ ਪੱਡਾ ਬੇਟ ਤੋਂ ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜਿੰਦਰ ਕੌਰ ਜਦਕਿ ਜ਼ੋਨ ਨੰਗਲ ਲੁਬਾਣਾ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਤੇ ਕਮਲਜੀਤ ਕੌਰ ਮੁਲਤਾਨੀ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ | ਉਨ੍ਹ•ਾਂ ਕਿਹਾ ਕਿ ਅੱਜ 6 ਦਸੰਬਰ ਨੂੰ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਹੋਵੇਗੀ |
ਸੁਲਤਾਨਪੁਰ ਲੋਧੀ ਵਿਚ ਬਲਾਕ ਸੰਮਤੀ ਚੋਣਾਂ ਦੌਰਾਨ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਬਲਾਕ ਸੰਮਤੀ ਚੋਣਾਂ ਦੌਰਾਨ ਜਾਂਚ ਪ੍ਰਕਿਰਿਆ ਦੌਰਾਨ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ | ਰਿਟਰਨਿੰਗ ਅਧਿਕਾਰੀ ਵਲੋਂ ਜਾਰੀ ਸੂਚਨਾ ਅਨੁਸਾਰ ਜ਼ੋਨ ਨੰਬਰ 2 ਤੋਂ ਆਜ਼ਾਦ ਉਮੀਦਵਾਰ ਵੱਸਣ ਸਿੰਘ ਦਾ ਐੱਸ ਸੀ ਸਰਟੀਫਿਕੇਟ ਨਾਲ ਨਾ ਨੱਥੀ ਹੋਣ ਕਾਰਨ ਨਾਮਜ਼ਦਗੀ ਰੱਦ ਹੋਈ ਹੈ, ਜ਼ੋਨ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੀ ਉਮੀਦਵਾਰ ਅਮਨਦੀਪ ਕੌਰ ਦੀ ਬੀ ਸੀ ਸਰਟੀਫਿਕੇਟ ਸਬੰਧੀ ਖਾਮੀ ਕਾਰਨ ਨਾਮਜ਼ਦਗੀ ਰੱਦ ਕੀਤੀ ਗਈ ਹੈ, ਜਦਕਿ ਜ਼ੋਨ ਨੰਬਰ 15 ਤੋਂ ਆਜ਼ਾਦ ਉਮੀਦਵਾਰ ਸੁਖਦੇਵ ਚੰਦ ਦੀ ਨਾਮਜ਼ਦਗੀ ਬੀ.ਡੀ.ਪੀ.ਓ. ਦੀ ਰਿਪੋਰਟ ਅਨੁਸਾਰ ਪੰਚਾਇਤੀ ਜ਼ਮੀਨ ਤੇ ਪੱਟੇਦਾਰ ਹੋਣ ਕਾਰਨ ਰੱਦ ਕੀਤੀ ਗਈ ਹੈ |
<br/>

Ad Position 22
No active advertisement
ਪਿਛਲੀ ਖ਼ਬਰ ਸੁਖਚੈਨ ਨਗਰ ਵਿਖੇ ਘਰ ਦੇ ਬਾਹਰ ਖੜ੍ਹੀਆਂ 3 ਗੱਡੀਆਂ ਨੂੰ ਭੇਦਭਰੀ ਹਾਲਤ 'ਚ ਲੱਗੀ ਅੱਗ ਅਗਲੀ ਖ਼ਬਰ ਕਾਂਗਰਸੀ ਆਗੂ ਆਜ਼ਾਦ ਨੇ ਮੜੇ ਸਾਬਕਾ ਅਕਾਲੀ ਮੰਤਰੀਆਂ 'ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਅੰਮਿ੍ਤਸਰ ਸ਼ਹਿਰ ਨੂੰ ਪੋਸਟਰ...
Ad Position 24