ਕਾਲਾ ਸੰਘਿਆਂ, 5 ਦਸੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਨੌਜਵਾਨ ਸਭਾ ਵਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ 10ਵਾਂ 'ਹਰਿ ਜੱਸ ਕੀਰਤਨ ਦਰਬਾਰ' 6 ਅਤੇ 7 ਦਸੰਬਰ ਨੂੰ ਸ਼ਾਮ 5 ਤੋਂ ਰਾਤ 10 ਵਜੇ ਤੱਕ ਦਾਣਾ ਮੰਡੀ ਕਾਲਾ ਸੰਘਿਆਂ ਵਿਖੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਖ਼ਤਿਆਰ ਸਿੰਘ ਬਿੱਕਾ, ਜਸਵੰਤ ਸਿੰਘ ਟੋਨਾ, ਸੁੱਖ ਸੰਘਾ, ਸਰਬਜੀਤ ਸਿੰਘ ਕਾਲੂ, ਪੇ੍ਰਮ ਸਿੰਘ ਨੇ ਦੱਸਿਆ ਕਿ 6 ਦਸੰਬਰ ਨੂੰ ਕਥਾਵਾਚਕ ਭਾਈ ਸੰਤੋਖ ਸਿੰਘ, ਭਾਈ ਰਣਜੀਤ ਸਿੰਘ, ਬੀਬੀ ਗੁਰਬਖ਼ਸ਼ ਕੌਰ, ਰਾਗੀ ਭਾਈ ਗੁਰਮੁਖ ਸਿੰਘ ਸੰਧੂ ਚੱਠੇ ਵਾਲੇ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਗਿ: ਗੁਰਪ੍ਰੀਤ ਸਿੰਘ ਲਾਡਰਾਂ ਵਾਲੇ ਇੰਟਰਨੈਸ਼ਨਲ ਗੋਲਡ-ਮੈਡਲਿਸਟ ਢਾਡੀ ਜਥਾ ਹਾਜ਼ਰੀ ਭਰਨਗੇ ਜਦਕਿ 7 ਦਸੰਬਰ ਨੂੰ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਸੁਖਦੇਵ ਸਿੰਘ ਡੱਲਾ ਕਥਾਵਾਚਕ, ਚਰਚਿਤ ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ ਸੰਗਤ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਗੇ | ਸਵੇਰੇ 11 : 30 ਵਜੇ ਦੁਮਾਲੇ ਅਤੇ ਦਸਤਾਰ ਮੁਕਾਬਲੇ ਹੋਣਗੇ ਜਿਨਾਂ 'ਚ ਲੜਕੇ ਅਤੇ ਲੜਕੀਆਂ ਵੱਖ ਵੱਖ ਉਮਰ ਵਰਗ ਦੇ ਬੱਚੇ ਭਾਗ ਲੈ ਸਕਣਗੇ | ਗੁਰਬਾਣੀ ਕੀਰਤਨ, ਕਵਿਤਾ, ਕਵੀਸ਼ਰੀ ਦੇ ਮੁਕਾਬਲੇ ਦਿਲਚਸਪੀ ਭਰੇ ਹੋਣਗੇ | ਜੇਤੂ ਬੱਚਿਆਂ ਨੂੰ ਸਾਈਕਲ ਅਤੇ ਹੋਰ ਇਨਾਮ ਦੇ ਕੇ ਨਿਵਾਜਿਆ ਜਾਵੇਗਾ |