07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਐਡਵੋਕੇਟ ਹਰਬੰਸ ਸਿੰਘ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 06-12-2025
ਭੁਲੱਥ, 5 ਦਸੰਬਰ (ਮਨਜੀਤ ਸਿੰਘ ਰਤਨ)-ਐਡਵੋਕੇਟ ਮਨਦੀਪ ਸਿੰਘ ਨੂੰ ਉਸ ਵੇਲੇ ਭਾਰੀ ਸਦਮਾ ਪਹੁੰਚਿਆ ਜਦ ਉਨ•ਾਂ ਦੇ ਪਿਤਾ ਉੱਘੇ ਐਡਵੋਕੇਟ ਹਰਬੰਸ ਸਿੰਘ ਦਾ ਸੰਖੇਪ ਜਿਹੀ ਬਿਮਾਰੀ ਉਪਰੰਤ ਅਕਾਲ ਚਲਾਣਾ ਹੋ ਗਿਆ | ਐਡਵੋਕੇਟ ਹਰਬੰਸ ਸਿੰਘ ਤੜਕਸਾਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਿਨ•ਾਂ ਦਾ ਦੁਪਹਿਰ ਉਨ•ਾਂ ਦੇ ਜੱਦੀ ਪਿੰਡ ਇਬਰਾਹੀਮਵਾਲ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ•ਾਂ ਦੇ ਪੁੱਤਰ ਮਨਦੀਪ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ | ਐਡਵੋਕੇਟ ਹਰਬੰਸ ਸਿੰਘ ਆਪਣੇ ਪਿੱਛੇ ਆਪਣੀ ਪਤਨੀ, ਇਕ ਬੇਟਾ ਤੇ ਦੋ ਬੇਟੀਆਂ ਨੂੰ ਛੱਡ ਗਏ ਹਨ | ਪਿੰਡ ਇਬਰਾਹੀਮਵਾਲ ਦੇ ਸ਼ਮਸ਼ਾਨਘਾਟ ਵਿਖੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਮਰ ਬਹਾਦਰ ਸਿੰਘ,ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਪਰਵਿੰਦਰ ਸਿੰਘ ਸਰਾਂ, ਰੀਡਰ ਭੁਪਿੰਦਰ ਸਿੰਘ ਮੁਲਤਾਨੀ, ਐਡਵੋਕੇਟ ਪਿ੍ੰਸ ਕੋਛੜ, ਸਤਵੰਤ ਸਿੰਘ ਸਿੱਕਰੀ, ਮਨਿੰਦਰ ਸਿੰਘ, ਕੰਵਲਜੀਤ ਸਿੰਘ ਢਿੱਲੋਂ, ਜੇ.ਐਸ. ਅਰੋੜਾ, ਰਾਜਬੀਰ ਬਾਵਾ, ਸੰਦੀਪ ਸਿੰਘ ਵਾਲੀਆ, ਏ.ਪੀ. ਸਿੰਘ ਬੇਦੀ, ਜਗਜੀਤ ਸਿੰਘ ਟਾਂਡੀ, ਅਭਿਸ਼ੇਕ ਢੱਲ, ਨਿਤਿਨ ਸ਼ਰਮਾ, ਸਤਪਾਲ ਵਧਾਵਨ ਆਦਿ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੁਪਨਦੀਪ ਸਿੱਧੂ ਯਾਦਗਾਰੀ ਮੇਲਾ ਕਰਵਾਇਆ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅੱਜ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ-ਹਿਰਦੇਜੀਤ ਸਿੰਘ
Ad Position 24
No active advertisement