07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੁਪਨਦੀਪ ਸਿੱਧੂ ਯਾਦਗਾਰੀ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 06-12-2025
ਫਗਵਾੜਾ, 5 ਦਸੰਬਰ (ਵਾਲੀਆ)-ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਵਿਹੜੇ 'ਚ ਛੇਵਾਂ ਸੁਪਨਦੀਪ ਸਿੱਧੂ ਯਾਦਗਾਰੀ ਮੇਲਾ ਕਰਵਾਇਆ ਗਿਆ | ਪ੍ਰੋਗਰਾਮ ਦਾ ਰਸਮੀ ਆਗਾਜ਼ ਬਲਜੀਤ ਕੌਰ ਬੱਲ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ | ਇਸ ਉਪਰੰਤ ਚੇਅਰਮੈਨ ਸੰਤੋਖ ਸਿੰਘ ਢੇਸੀ ਨੇ ਫੀਤਾ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ | ਇਸ ਮੇਲੇ ਦੌਰਾਨ ਡਾਕਟਰ ਦੇਵਿੰਦਰ ਕੁਮਾਰ ਦਾ ਲਿਖਿਆ ਨਾਟਕ 'ਗੁਰੂ ਤੇਗ ਬਹਾਦਰ ਬੋਲਿਆ' ਬੀਬਾ ਕੁਲਵੰਤ ਦੀ ਅਗਵਾਈ ਅਤੇ ਰਣਜੀਤ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ | ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਸ ਨਾਟਕ ਦੀ ਪੇਸ਼ਕਾਰੀ ਬਾਕਮਾਲ ਰਹੀ | ਇਸ ਵਾਰ ਦਾ ਸੁਪਨਦੀਪ ਸਿੱਧੂ ਯਾਦਗਾਰੀ ਐਵਾਰਡ ਪੰਜਾਬੀ ਸਿਨੇਮਾ ਦੀ ਰੌਸ਼ਨ ਮਸ਼ਾਲ ਅਭਿਨੇਤਰੀ ਅਨੀਤਾ ਦੇਵਗਨ ਨੂੰ ਦਿੱਤਾ ਗਿਆ | ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਉਨ•ਾਂ ਕਿਹਾ ਕਿ ਇਹੋ ਜਿਹੇ ਉਪਰਾਲਿਆਂ ਨਾਲ ਹੀ ਰੰਗਮੰਚ ਸਮਾਜ ਦਾ ਰਾਹ ਦਸੇਰਾ ਸਾਬਤ ਹੁੰਦਾ ਹੈ | ਨਾਟਕ ਵਿੱਚ ਕੰਮ ਕਰਨ ਵਾਲੇ ਕਲਾਕਾਰ ਅਜੇ ਬਾਂਸਲ, ਬਬੀਤ ਧੁਲੇਤਾ, ਕੁਲਵਿੰਦਰ ਕੌਰ ਕਾਹਲੋਂ, ਡਾ. ਇੰਦਰਜੀਤਪਾਲ, ਨਬੀਤਾ ਚੰਬਾ, ਸੁਰਿੰਦਰਪਾਲ ਸਿੰਘ, ਪ੍ਰਸ਼ੋਤਮ ਫਿਲੌਰ, ਜਸਪ੍ਰੀਤ ਸਿੰਘ, ਅਕਾਸ਼ ਸੰਧੂ, ਮਨਦੀਪ, ਕਵਲਜੀਤ ਕੌਰ, ਜੈਸਮੀਨ, ਚਾਹਤਪ੍ਰੀਤ ਕੌਰ ਨੇ ਆਪੋ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ | ਪ੍ਰਾਜੈਕਟਰ ਤੇ ਸੁਰਿੰਦਰਪਾਲ ਸਨ | ਇਸ ਨਾਟਕ ਮੇਲੇ ਨੂੰ ਸਫਲ ਬਣਾਉਣ ਲਈ ਸੁਪਨਦੀਪ ਦੇ ਮਾਤਾ ਮੈਡਮ ਦਵਿੰਦਰ ਕੌਰ ਸਿੱਧੂ ਅਤੇ ਪਿਤਾ ਗੁਰਮੁੱਖ ਸਿੰਘ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਗੁਰਸ਼ਰਨ ਸਿੰਘ (ਸਾਬਕਾ ਵਾਇਸ ਚਾਂਸਲਰ ਫਤਹਿਗੜ•੍ਹ ਸਾਹਿਬ ਯੂਨੀਵਰਸਿਟੀ), ਪਿ੍ੰਸੀਪਲ ਗੁਰਨਾਮ ਸਿੰਘ ਰਸੂਲਪੁਰੀ, ਬਾਬਾ ਸਰੂਪ ਸਿੰਘ (ਸਾਬਕਾ ਚੇਅਰਮੈਨ ਮੰਡੀ ਬੋਰਡ), ਸ. ਹਰਜੀਤ ਸਿੰਘ ਢੇਸੀ (ਪ੍ਰਧਾਨ ਬੀ. ਕੇ. ਯੂ. ਦੁਆਬਾ) ਸਰਪੰਚ ਸੁਰਿੰਦਰਪਾਲ ਸਿੰਘ, ਕਮਲ ਧਰਮਸੋਤ ਯੂ.ਐੱਸ.ਏ., ਬਾਬਾ ਕਮਲ, ਪਲਵਿੰਦਰ ਸਿੰਘ ਦੁਸਾਂਝ, ਸਾਊਦੀ ਸਿੰਘ, ਸੀਬਾ ਦਰਦੀ ਨੇ ਇਸ ਨਾਟਕ ਮੇਲੇ 'ਚ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕਲੱਬ ਵਲੋਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਿਰਦੇਜੀਤ ਸਿੰਘ ਨੂੰ ਟੈਲੀਫ਼ੋਨ ਡਾਇਰੈਕਟਰੀ ਭੇਟ ਅਗਲੀ ਖ਼ਬਰ ਐਡਵੋਕੇਟ ਹਰਬੰਸ ਸਿੰਘ ਦਾ ਦਿਹਾਂਤ
Ad Position 24
No active advertisement