ਭੁਲੱਥ, 7 ਦਸੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਹਾਈ ਸਕੂਲ ਭੁਲੱਥ ਵੱਲੋਂ ਐਫ.ਏ.ਪੀ. ਤੋਂ ਪ੍ਰਾਪਤ ਰਾਸ਼ਟਰੀ ਐਵਾਰਡ ਨੈਸ਼ਨਲ ਬੈੱਸਟ ਟੀਚਰ ਅਵਾਰਡ ਅਤੇ ਨੈਸ਼ਨਲ ਬੈੱਸਟ ਸਟੂਡੈਂਟ ਅਵਾਰਡ ਮਿਲਣ ਦੀ ਖ਼ੁਸ਼ੀ ਵਿਚ ਗਰੈਂਡ ਪਾਰਟੀ ਦਾ ਆਯੋਜਨ ਕੀਤਾ ਗਿਆ | ਸਕੂਲ ਨੂੰ ਇਹ ਤਿੰਨੋਂ ਅਵਾਰਡ ਅਚੀਵਮੈਂਟ ਇਨ ਅਕੈਡਮਿਕ ਦੇ ਆਧਾਰ ਤੇ ਦਿੱਤੇ ਗਏ | ਸਕੂਲ ਦੇ ਸੀ.ਬੀ.ਐਸ.ਈ. ਬੋਰਡ ਦੇ ਮੈਟਰਿਕ ਅਤੇ 10+2 ਸਾਇੰਸ ਅਤੇ ਕਾਮਰਸ ਦੇ ਸਾਲਾਨਾ ਨਤੀਜਿਆਂ ਵਿਚੋਂ 99% ਅੰਕ ਪ੍ਰਾਪਤ ਕਰਨ ਉਪਰੰਤ ਐਫ.ਏ. ਪੀ. ਵੱਲੋਂ ਸਕੂਲ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸਕੂਲ ਵਿਖੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸਕੂਲ ਦੇ ਚੇਅਰਮੈਨ ਕਿ੍ਸ਼ਨ ਲਾਲ ਸ਼ਰਮਾ, ਸੁਮਨ ਰਾਮਪਾਲ ਅਤੇ ਗਾਇਤਰੀ ਦੇਵੀ ਰਾਮਪਾਲ ਦਾ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ, ਸੁਨੀਤਾ ਸ਼ਰਮਾ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਐਫ.ਏ.ਪੀ. ਤੋਂ ਬੈੱਸਟ ਟੀਚਰ ਅਵਾਰਡ ਪ੍ਰਾਪਤ ਕਰਕੇ ਸਕੂਲ ਪਹੁੰਚੇ ਵਾਇਸ ਪਿ੍ੰਸੀਪਲ ਅਨੀਤਾ ਦਾ ਸਵਾਗਤ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਬੜੀ ਧੂਮਧਾਮ ਨਾਲ ਕੀਤਾ ਗਿਆ | ਇਸ ਮੌਕੇ ਤੇ ਮੁੱਖ ਮਹਿਮਾਨਾਂ ਵੱਲੋਂ ਸਾਰੇ ਸਕੂਲ ਦੇ ਸਟਾਫ਼ ਨੂੰ ਗਿਫਟ ਦਿੱਤੇ ਗਏ ਅਤੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਅਤੇ ਅਨੀਤਾ ਸ਼ਰਮਾ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਕਿ੍ਸ਼ਨ ਨਾਲ ਸ਼ਰਮਾ ਨੇ ਦੱਸਿਆ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਇੱਕ ਨੇਕ ਦਿਸ਼ਾ ਵਿਚ ਕੰਮ ਕਰਨ ਦਾ ਸਫਲ ਨਤੀਜਾ ਹੈ | ਇਸ ਉਪਰੰਤ ਉਨ੍ਹਾਂ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |