08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਜੂਨੀਅਰ ਹਾਕੀ ਵਰਲਡ ਕੱਪ ਕਾਂਸੀ ਤਗਮਾ ਜੇਤੂਆਂ ਦਾ ਸ਼ਾਨਦਾਰ ਸਵਾਗਤ

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ, 20 ਦਸੰਬਰ (ਡਾ.ਜਤਿੰਦਰ ਸਾਬੀ)-ਜੂਨੀਅਰ ਹਾਕੀ ਵਰਲਡ ਕੱਪ 'ਚ ਭਾਰਤ ਦੇ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਪਿ੍ੰਸਦੀਪ ਸਿੰਘ, ਅਰਸ਼ਦੀਪ ਸਿੰਘ ਅਤੇ ਗੁਰਜੋਤ ਸਿੰਘ ਦਾ ਰਾਊਾਡ ਗਲਾਸ ਹਾਕੀ ਅਕੈਡਮੀ 'ਚ ਸ਼ਾਨਦਾਰ ਸਵਾਗਤ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਰਾਊਾਡ ਗਲਾਸ ਹਾਕੀ ਅਕੈਡਮੀ ਦਾ ਹਿੱਸਾ ਰਹੇ ਇਹ ਤਿੰਨੇ ਨੌਜਵਾਨ ਖਿਡਾਰੀ ਭਾਰਤ ਦੇ ਤਮਗਾ-ਜਿੱਤਣ 'ਚ ਅਹਿਮ ਭੂਮਿਕਾ ਨਿਭਾਈ | ਸਨਮਾਨ ਸਮਾਰੋਹ ਦੌਰਾਨ ਰਾਊਾਡ ਗਲਾਸ ਦੇ ਸੰਸਥਾਪਕ ਗੁਰਪ੍ਰੀਤ 'ਸੰਨੀ' ਸਿੰਘ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਆਪਣੇ ਖਿਡਾਰੀਆਂ ਨੂੰ ਵਿਸ਼ਵ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਦੇ ਦੇਖਣਾ ਸਾਡੇ ਲਈ ਮਾਣ ਦੀ ਗੱਲ ਹੈ ਅਤੇ ਇਹ ਸਾਨੂੰ ਸਾਡੇ ਮਕਸਦ ਦੀ ਯਾਦ ਦਿਵਾਉਂਦਾ ਹੈ | ਜੂਨੀਅਰ ਵਰਲਡ ਕੱਪ ਤੱਕ ਉਨ੍ਹਾਂ ਦੀ ਯਾਤਰਾ ਸਾਲਾਂ ਦੀ ਮਿਹਨਤ, ਅਨੁਸ਼ਾਸਨ ਅਤੇ ਵਿਸ਼ਵਾਸ ਦਾ ਨਤੀਜਾ ਹੈ | ਇਸ ਮੌਕੇ ਉਨ੍ਹਾਂ ਨੇ ਅਰਸ਼ਦੀਪ, ਗੁਰਜੋਤ ਅਤੇ ਪਿ੍ੰਸਦੀਪ ਨੂੰ ਹਰ ਇੱਕ ਨੂੰ 1-1 ਲੱਖ ਰੁਪਏ ਦੀ ਨਕਦ ਇਨਾਮ ਰਾਸ਼ੀ ਪ੍ਰਦਾਨ ਕੀਤੀ | ਇਹ ਸਨਮਾਨ ਸਿਰਫ਼ ਤਮਗੇ ਲਈ ਨਹੀਂ, ਸਗੋਂ ਉਸ ਦੇ ਪਿੱਛੇ ਦੀ ਲਗਾਤਾਰ ਮਿਹਨਤ, ਧੀਰਜ ਅਤੇ ਸੰਘਰਸ਼ ਦੀ ਵੀ ਪਛਾਣ ਹੈ |
Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਵਲੋਂ 'ਪੁਲਿਸ ਪੈਨਸ਼ਨਰਜ਼ ਦਿਵਸ' ਮਨਾਇਆ ਅਗਲੀ ਖ਼ਬਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਕਰਵਾਈ ਮਾਪੇ ਅਧਿਆਪਕ ਮਿਲਣੀ
Ad Position 24