ਕਾਲਾ ਸੰਘਿਆਂ, 20 ਦਸੰਬਰ (ਬਲਜੀਤ ਸਿੰਘ ਸੰਘਾ)-ਗਦਰੀ ਬਾਬਾ ਹਰਨਾਮ ਸਿੰਘ ਪੀ ਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਵਿਖੇ ਈਕੋ ਕਲੱਬ ਵੱਲੋਂ ਪਿੰ੍ਰਸੀਪਲ ਗੁਰਚਰਨ ਸਿੰਘ ਦੀ ਅਗਵਾਈ ਵਿਚ ਵਾਤਾਵਰਨ ਵਿਚ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਕੱਪੜੇ ਦੇ ਬਣੇ ਬੈਗ ਬਣਾਉਣ ਦੀ ਵਰਕਸ਼ਾਪ ਲਗਾਈ ਗਈ | ਵਿਦਿਆਰਥੀਆਂ ਨੇ ਘਰਾਂ ਵਿਚ ਪਾਏ ਜਾਂਦੇ ਫ਼ਾਲਤੂ ਸਮਾਨ ਤੋਂ ਸਜਾਵਟੀ ਅਤੇ ਉਪਯੋਗੀ ਸਮਾਨ ਤਿਆਰ ਕੀਤਾ | ਈਕੋ ਕਲੱਬ ਇੰਚਾਰਜ ਪੂਜਾ ਰਾਣੀ ਨੇ ਕਿਹਾ ਪਲਾਸਟਿਕ ਦੀ ਵਰਤੋਂ ਵਾਤਾਵਰਨ ਅਤੇ ਆਲੇ ਦੁਆਲੇ ਨੂੰ ਗੰਧਲਾ ਕਰਨ ਲਈ ਮੁੱਖ ਜ਼ਿੰਮੇਵਾਰ ਹੈ, ਪਲਾਸਟਿਕ ਨਾਲ ਕੂੜੇ ਦੇ ਢੇਰ ਬਣਦੇ ਹਨ ਅਤੇ ਪਲਾਸਟਿਕ ਦੇ ਲਫਾਫੇ ਨਾਲੀਆਂ ਅਤੇ ਸੀਵਰੇਜ ਬੰਦ ਹੋਣ ਦਾ ਕਾਰਨ ਬਣਦੇ ਹਨ | ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਧੀਆ ਕਾਰਗੁਜ਼ਾਰੀ ਵਾਲੇ ਈਕੋ ਕਲੱਬ ਮੈਂਬਰ ਬਲਰੂਪ ਸਿੰਘ, ਸੋਫੀਆ, ਸਲੋਨੀ, ਸਚਿੰਤਾ ਸ਼ਰਮਾ, ਹਰਸ਼ਰਨ ਸਿੰਘ, ਨਿਤਿਸ਼ ਕੁਮਾਰ ਅਤੇ ਹੋਰ ਬੱਚਿਆਂ ਦਾ ਸਨਮਾਨ ਕੀਤਾ ਗਿਆ |